-ਅਵਤਾਰ ਸਿੰਘ
ਤਪਦਿਕ (ਟੀ ਬੀ) ਖਤਰਨਾਕ ਤੇ ਪੁਰਾਣੀ ਬਿਮਾਰੀ ਹੈ ਜੋ ਪਹਿਲਾਂ ਲਾਇਲਾਜ ਸੀ, ਜਿਸਨੂੰ ਰਿਗਵੇਦ ਵਿੱਚ ਰਾਕਸ਼ ਦਾ ਨਾਂ ਦਿਤਾ ਗਿਆ ਸੀ ਤੇ ਹਿਪੋਕਰੇਟਸ ਜਿਸ ਦੇ ਨਾਂ ਤੇ ਡਾਕਟਰ ਇਲਾਜ ਕਰਨ ਤੋਂ ਪਹਿਲਾਂ ਆਪਣੀ ਕਾਬਲੀਅਤ (ਪਰਚੀ ‘ਤੇ ਇੰਗਲਸ਼ ਦਾ ਆਰ ਸ਼ਬਦ) ਦੀ ਸੰਹੁ ਚੁੱਕਦੇ ਹਨ ਨੇ ਇਸਨੂੰ ਕਲੰਕ ਦਾ ਨਾਂ ਦਿੱਤਾ।
ਮੁਹੰਮਦ ਅਲੀ ਜਿਨਾਹ, ਕਮਲਾ ਨਹਿਰੂ, ਕਵੀ ਜੋਹਨ ਕੀਟਸ, ਸੰਗੀਤਕਾਰ ਮੌਜਾਰਟ, ਸਟੈਥੋਸਕੋਪ ਦੀ ਕਾਢ ਕੱਢਣ ਵਾਲਾ ਡਾਕਟਰ ਲੀਨਕ ਆਦਿ ਟੀ ਬੀ ਦੇ ਸ਼ਿਕਾਰ ਹੋਏ।
ਲੱਗਭਗ 5,000 ਸਾਲ ਪਹਿਲਾਂ ਦੀਆਂ ਮਿਸਰ ਵਿੱਚ ਮਿਲੀਆਂ ਮੰਮੀਆਂ (ਲਾਸ਼ਾਂ) ਮਿਲੀਆਂ ਜਿਨ੍ਹਾਂ ‘ਚੋਂ ਟੀ ਬੀ ਦੇ ਕੀਟਾਣੂ ਪਾਏ ਗਏ। 24 ਮਾਰਚ 1882 ਨੂੰ ਰੋਬਰਟ ਕੋਕਸ ਨੇ ਟੀ ਬੀ ਦੇ ਮਾਈਕਰੋਬੈਕਟੀਰੀਅਮ ਟਿਉਬਰਕਲੋਸਿਸ ਦੀ ਖੋਜ ਕੀਤੀ। ਇਸ ਸ਼ਖਸੀਅਤ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ 24 ਮਾਰਚ ਨੂੰ “ਵਿਸ਼ਵ ਟੀ ਬੀ ਰੋਕੂ ਦਿਵਸ” ਮਨਾਇਆ ਜਾਂਦਾ ਹੈ।
2012 ‘ਚ ਕੇਂਦਰ ਸਰਕਾਰ ਨੇ ਹੁਕਮ ਜਾਰੀ ਕਰਕੇ ਟੀ ਬੀ ਨੂੰ ‘ਨੋਟੀਫਾਈਏਬਲ’ ਬਿਮਾਰੀ ਕਰਾਰ ਦਿੱਤਾ ਭਾਵ ਇਸ ਹੁਕਮ ਨਾਲ ਹਰ ਕਲੀਨਿਕ ਜਾਂ ਹਸਪਤਾਲ ਵਿੱਚ ਟੀ ਬੀ ਦਾ ਇਲਾਜ ਕਰਵਾ ਰਹੇ ਮਰੀਜ ਬਾਰੇ ਸਰਕਾਰੀ ਹਸਪਤਾਲ ਨੂੰ ਜਾਣਕਾਰੀ ਦੇਣੀ ਜਰੂਰੀ ਹੈ ਪਰ ਬਹੁਤ ਘੱਟ ਹਸਪਤਾਲ ਇਹ ਜਾਣਕਾਰੀ ਦਿੰਦੇ ਹਨ।
ਇਸ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਇਹ ਗਰੀਬ ਦੀ ਹੀ ਨਹੀਂ ਅਮੀਰ ਦੀ ਵੀ ਬਿਮਾਰੀ ਹੈ। 1906 ਵਿੱਚ ਦੋ ਵਿਗਿਆਨੀਆਂ ਅਲਬਰਟ ਕਾਲਮੈਂਟੇ ਤੇ ਕੈਮਲੇ ਗੁਇਰਨ ਦੇ ਨਾਂ ਤੇ ਬੀ ਸੀ ਜੀ ਵੈਕਸੀਨ ਬਣੀ।
ਸਭ ਤੋਂ ਪਹਿਲਾਂ1921 ਨੂੰ ਫਰਾਂਸ ਵਿੱਚ ਵਰਤੀ ਗਈ ਤੇ ਦੂਜੇ ਮਹਾਂਯੁਧ ਤੋਂ ਬਾਅਦ ਵੈਕਸੀਨ ਦੀ ਮੁਹਿੰਮ ਸ਼ੁਰੂ ਕੀਤੀ ਜੋ ਕਾਮਯਾਬ ਰਹੀ। 1955-58 ਤਕ ਟੀ ਬੀ ਦਾ ਸੈਂਪਲ ਸਰਵੇ ਕਰਵਾਇਆ ਗਿਆ। 1962 ਵਿੱਚ ਨੈਸ਼ਨਲ ਟੀ ਬੀ ਕੰਟਰੋਲ ਪ੍ਰੋਗਰਾਮ ਸ਼ੁਰੂ ਹੋਇਆ ਤੇ 1993 ਟੀ ਬੀ ਕੰਟਰੋਲ ਪ੍ਰੋਗਰਾਮ ਅਧੀਨ ਡਾਟਸ (Direct Observed Treatnent Short Course) ਪ੍ਰਣਾਲੀ ਚਾਲੂ ਹੋਈ ਜਿਸ ਵਿਚ ਮਰੀਜ ਨੂੰ ਦਵਾਈ ਸਾਹਮਣੇ ਖੁਆਈ ਜਾਂਦੀ ਹੈ।
ਇਸੇ ਸਾਲ ਬਿਮਾਰੀ ਨੂੰ “ਗਲੋਬਲ ਐਮਰਜੈਂਸੀ” ਕਰਾਰ ਦਿੱਤਾ ਗਿਆ।1995 ਨੂੰ ਨੈਂਦਰਲੈਂਡ ਦੇਸ਼ ਵਿੱਚ ਰਾਇਲ ਨੈਂਦਰਲੈਂਡ ਟੀ ਬੀ ਫਾਉਂਡੇਸ਼ਨ ਨੇ ਪਹਿਲੀਵਾਰ ਟੀ ਬੀ ਵਿਰੋਧੀ ਦਿਵਸ ਮਨਾਇਆ।
ਦੇਸ਼ ਵਿੱਚ ਰੀਵਾਈਜਡ ਨੈਸਨਲ ਟੀ ਬੀ ਕੰਟਰੋਲ ਪਰੋਗਰਾਮ (RNTBCP)1997 ਵਿੱਚ ਸ਼ੁਰੂ ਹੋਇਆ। 1998 ਨੂੰ ਲੰਡਨ ਵਿੱਚ 200 ਦੇ ਕਰੀਬ ਵੱਖ ਵੱਖ ਸੰਸਥਾਵਾਂ (ਸਮੇਤ ਵਿਸ਼ਵ ਸਿਹਤ ਸੰਸਥਾ) ਨੇ ਕਾਨਫਰੰਸ ਕਰਕੇ ਹਰ ਸਾਲ ਇਹ ਦਿਨ ਮਨਾਉਣ ਦਾ ਫੈਸਲੇ ਕੀਤਾ ਇਸ ਵਿੱਚ 22 ਦੇਸ਼ ਉਹ ਵੀ ਸ਼ਾਮਲ ਸਨ ਜਿਹੜੇ ਟੀ ਬੀ ਦੀ ਬਿਮਾਰੀ ਨਾਲ ਪੀੜਤ ਸਨ।
ਟੀ ਬੀ ਦੋ ਤਰ੍ਹਾਂ ਦੀ ਹੁੰਦੀ ਹੈ। 80% ਟੀ ਬੀ ਫੈਫੜਿਆਂ ਨਾਲ ਸਬੰਧਤ ਤੇ 20% ਸਰੀਰ ਦੇ ਦੂਜੇ ਅੰਗਾਂ ਜਿਵੇਂ ਹੱਡੀਆਂ, ਦਿਮਾਗ, ਚਮੜੀ ਆਦਿ (ਵਾਲ ਤੇ ਨਹੁੰ ਨੂੰ ਛੱਡ ਕੇ) ਹੁੰਦੀ ਹੈ।
ਇਕ ਮਰੀਜ ਦਸ ਤੋਂ ਪੰਦਰਾਂ ਮਰੀਜਾਂ ਨੂੰ ਸਾਲ ਵਿੱਚ ਰੋਗੀ ਬਣਾਉਦਾ ਹੈ। ਇਕ ਮਿਲੀਲੀਟਰ ਥੁੱਕ ਵਿੱਚ ਇਕ ਲੱਖ ਟੀ ਬੀ ਦੇ ਰੋਗਾਣੂ ਹੁੰਦੇ ਹਨ। ਦਸ ਹਜ਼ਾਰ ਦੀ ਅਬਾਦੀ ਵਿੱਚ 2-3 ਕੇਸ ਹੁੰਦੇ ਹਨ।
ਸੰਸਾਰ ਵਿੱਚ ਹਰ ਸਾਲ 10 ਲੱਖ 60 ਹਜ਼ਾਰ ਕੇਸ ਸਾਹਮਣੇ ਆਉਦੇ ਹਨ ਤੇ ਉਨਾਂ ਵਿੱਚੋਂ ਭਾਰਤ ਅੰਦਰ ਚੌਥਾਈ ਹਿੱਸਾ ਲੱਗਭਗ 27 ਫੀਸਦੀ ਹੁੰਦੇ ਹਨ।2016 ਦੇ ਅੰਕੜਿਆਂ ਅਨੁਸਾਰ ਸੰਸਾਰ ਵਿੱਚ 10.4 ਮਿਲੀਅਨ ਲੋਕ ਟੀ ਬੀ ਦੇ ਸ਼ਿਕਾਰ ਹੋਏ।ਐਚ ਆਈ ਵੀ ਪੋਜਟਿਵ ਕੇਸਾਂ ਵਿੱਚ 60% ਟੀ ਬੀ ਹੋਣ ਦਾ ਜਿਆਦਾ ਖਤਰਾ ਹੁੰਦਾ ਹੈ।
ਭਾਰਤ ਵਿੱਚ 2016 ਦੌਰਾਨ ਪੰਜਾਬ ਲਖ ਭਾਰਤੀਆਂ ਦੀ ਮੌਤ ਹੋਈ। ਐਚ ਆਈ ਵੀ ਤੇ ਨਸ਼ਿਆਂ ਨਾਲ ਇਸਦਾ ਗੂੜਾ ਸਬੰਧ ਹੈ। 61 ਫੀਸਦੀ ਔਰਤਾਂ ਨੂੰ ਚੰਗੀ ਖੁਰਾਕ ਨਾ ਮਿਲਣ ਕਾਰਣ ਟੀ ਬੀ ਹੁੰਦੀ ਹੈ। ਦੱਖਣੀ ਭਾਰਤ ਵਿੱਚ ਟੀ ਬੀ ਦਾ ਮੁੱਖ ਕਾਰਨ ਸ਼ਰਾਬ ਹੈ।ਇਸ ਦਾ ਰੋਗਾਣੂ ਬੜਾ ਢੀਠ ਕਿਸਮ ਦਾ ਹੈ ਜਿਸ ਦੀ ਬਾਹਰਲੀ ਪਰਤ ਸਖਤ ਹੋਣ ਕਾਰਨ ਇਮੁਉਨ ਦਾ ਅਸਰ ਨਹੀ ਹੁੰਦਾ। ਸਾਲਾਂਬਧੀ ਜਿਉਂਦਾ ਰਹਿ ਸਕਦਾ। ਹੁਣ ਸੌ ਫੀਸਦੀ ਇਲਾਜ ਹੈ ਇਲਾਜ ਅਧੂਰਾ ਕਦੇ ਨਹੀ ਛੱਡਣਾ ਚਾਹੀਦਾ ਬਾਅਦ ਵਿੱਚ ਦਵਾਈ ਦਾ ਅਸਰ ਨਹੀ ਹੁੰਦਾ। ਦੁਪਿਹਰ ਤੋਂ ਬਾਅਦ ਬੁਖਾਰ, ਭਾਰ ਘਟਨਾ ਤੇ ਭੁੱਖ ਘੱਟ ਲੱਗਣੀ ਮੁੱਖ ਨਿਸ਼ਾਨੀਆਂ ਹਨ।
ਮਰੀਜ਼ ਨਾਲ ਕਦੇ ਨਫਰਤ ਜਾਂ ਹੀਣ ਭਾਵਨਾ ਦਾ ਵਰਤਾਉ ਨਾ ਕਰੋ। ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਸਿਡਨੀ ਦੇ ਖੋਜੀ ਵਿਗਿਆਨੀਆਂ ਨੇ ਮਿਟੀ ਵਿੱਚ ਇਕ ਬੈਕਟੀਰੀਆ ਦੀ ਖੋਜ ਕੀਤੀ ਹੈ ਜੋ ਆਪਣੇ ਆਲੇ ਦੁਆਲੇ ਹੋਰ ਬੈਕਟੀਰੀਆ ਨੂੰ ਪੈਦਾ ਨਹੀਂ ਹੋਣ ਦਿੰਦਾ। ਉਸਦੀ ਮਦਦ ਨਾਲ ਵਿਗਿਆਨੀਆਂ ਨੇ ਨਕਲੀ ਰੂਪ ਨਾਲ ਅਜਿਹਾ ਤੱਤ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਟੀ ਬੀ ਦੇ ਮੁਸ਼ਕਲ ਰੂਪ ਨੂੰ ਵੀ ਖਤਮ ਕਰਨ ਵਿਚ ਕਾਰਗਰ ਹੋ ਸਕਦਾ ਹੈ।