ਵਿਸ਼ਵ ਸਟੈਟਟਿਕਸ ਦਿਹਾੜਾ ਮਨਾਇਆ ਗਿਆ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਬੇਸਿਕ ਸਾਇੰਸਜ਼ ਕਾਲਜ ਵਿੱਚ ਗਣਿਤ ਵਿਭਾਗ ਵੱਲੋਂ ਤੀਸਰਾ ਵਿਸ਼ਵ ਸਟੈਟਟਿਕਸ ਦਿਹਾੜਾ ਮਨਾਇਆ ਗਿਆ। ਇਹ ਸਮਾਗਮ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੀ ਖੇਡ ਅਤੇ ਸੱਭਿਆਚਾਰਕ ਗਤੀਵਿਧੀਆਂ ਦੀ ਸੰਸਥਾ ਵੱਲੋਂ ਸੁਸਾਇਟੀ ਫਾਰ ਦਾ ਐਡਵਾਂਸਮੈਂਟ ਆਫ਼ ਅਕਾਦਮਿਕ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਇਸ ਮੌਕੇ ਇੱਕ ਵੈਬੀਨਾਰ ਕਰਵਾਇਆ ਗਿਆ ਜਿਸਦਾ ਸਿਰਲੇਖ ‘ਖੇਤੀ ਵਿੱਚ ਸਰਫਸ ਸਿਧਾਂਤਕੀ ਦਾ ਖੇਤੀ ਵਿੱਚ ਉਪਯੋਗ’ ਸੀ । ਇਸ ਵਿੱਚ ਵੱਖ-ਵੱਖ ਸੰਸਥਾਵਾਂ, ਯੂਨੀਵਰਸਿਟੀਆਂ ਤੋਂ 375 ਪ੍ਰਤੀਭਾਗੀਆਂ ਨੇ ਇਸ ਵੈਬੀਨਾਰ ਵਿੱਚ ਹਿੱਸਾ ਲਿਆ। ਵੈਬੀਨਾਰ ਦੀ ਪ੍ਰਧਾਨਗੀ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਨੇ ਕੀਤੀ।

ਕੋਚੀ ਦੇ ਸੈਂਟਰਲ ਮਰੀਨ ਫਿਸ਼ਰੀਜ਼ ਖੋਜ ਕੇਂਦਰ ਤੋਂ ਡਾ. ਈਦੋ ਵਰਗਿਸ ਨੇ ਇਸ ਵੈਬੀਨਾਰ ਵਿੱਚ ਮੁੱਖ ਭਾਸ਼ਣ ਦਿੱਤਾ । ਗਣਿਤ, ਸਟੈਟਟਿਕਸ ਅਤੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਪਰਮਜੀਤ ਸਿੰਘ ਨੇ ਖੇਤੀ ਵਿਗਿਆਨ ਵਿੱਚ ਸਟੈਟਟਿਕਸ ਦੇ ਮਹੱਤਵ ਬਾਰੇ ਵਿਸਥਾਰ ਨਾਲ ਗੱਲ ਕੀਤੀ। ਡਾ. ਐਮ ਜਾਵੇਦ ਨੇ ਮੁੱਖ ਵਕਤਾ ਅਤੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਜਦਕਿ ਡਾ. ਗੁਰਜੀਤ ਸਿੰਘ ਨੇ ਸਭ ਲਈ ਧੰਨਵਾਦ ਦੇ ਸ਼ਬਦ ਕਹੇ।

Share This Article
Leave a Comment