-ਅਵਤਾਰ ਸਿੰਘ
ਵਿਸ਼ਵ ਡਾਕ ਦਿਵਸ 9-10-1874 ਨੂੰ ਸਵਿਟਜ਼ਰਲੈਂਡ ਵਿੱਚ ਯੂਨੀਵਰਸਲ ਪੋਸਟਲ ਯੂਨੀਅਨ ਦੀ ਮੀਟਿੰਗ ਹੋਈ ਸੀ, ਜਿਸ ਕਰਕੇ 1969 ਨੂੰ ਜਪਾਨ ਵਿੱਚ ਯੂਨੀਵਰਸਲ ਪੋਸਟਲ ਕਾਂਗਰਸ ਨੇ ਹਰ ਸਾਲ 9 ਅਕਤੂਬਰ ਨੂੰ ਇਹ ਦਿਨ ਮਨਾਉਣ ਦਾ ਫੈਸਲਾ ਕੀਤਾ।ਲਾਰਡ ਕਲਾਈਵ ਨੇ ਭਾਰਤ ਵਿੱਚ 1766 ਨੂੰ ਪਹਿਲਾ ਡਾਕ ਵਿਵਸਥਾ ਕੀਤੀ।1774 ਵਿੱਚ ਪਹਿਲਾ ਡਾਕਘਰ ਕਲਕੱਤਾ ਵਿਖੇ ਸਥਾਪਿਤ ਕੀਤਾ।ਚਿੱਠੀਆਂ ਉਪਰ ਸਟੈਂਪ 1852 ਤੋਂ ਲੱਗਣੀ ਸ਼ੁਰੂ ਹੋਈ।ਪਹਿਲਾਂ ਰਾਜੇ ਪੈਦਲ ਜਾਂ ਘੋੜ ਸਵਾਰ ਰਾਂਹੀ ਡਾਕ ਭੇਜਦੇ ਸਨ।
ਫਿਰ ਚਿੱਠੀਆਂ ਕਬੂਤਰਾਂ ਰਾਂਹੀ ਭੇਜੀਆਂ ਜਾਣ ਲੱਗੀਆਂ।ਦੇਸ਼ ਭਗਤ ਤੇਜਾ ਸਿੰਘ ਸੁੰਤਤਰ ਨੇ ਇਕ ਬਿੱਲਾ ਰੱਖਿਆ ਸੀ ਉਸ ਦੇ ਗਲ ਵਿੱਚ ਚਿੱਠੀ ਬਨ ਕੇ ਬਾਹਰ ਚਾਹ ਵਾਲੇ ਕੋਲ ਭੇਜਦਾ ਸੀ,ਜਿਥੋਂ ਦੂਜੇ ਦੇਸ਼ ਭਗਤਾਂ ਨੂੰ ਮਿਲ ਜਾਂਦੀ 1947 ਨੂੰ ਦੇਸ਼ ਵਿੱਚ 23344 ਤੇ 2014 ਤੱਕ 1,54,882 ਡਾਕ ਘਰ ਸਨ।ਚਿੱਠੀ ਲਿਖਣ ਦੀ ਕਲਾ ਨੇ ਕਈ ਨਾਮੀ ਲੇਖਕ ਪੈਦਾ ਕੀਤੇ।ਟੈਲੀਫੋਨ ਤੇ ਮੋਬਾਈਲ ਤੇ ਸਮਾਰਟ ਫੋਨ ਹੁਣ ਅਹਿਮ ਭੂਮਿਕਾ ਨਿਭਾ ਰਹੇ ਹਨ।ਚਿੱਠੀ ਉਪਰ ਪਿੰਨ ਕੋਡ (15-8-1972 ਤੋਂ ਸ਼ੁਰੂ ਹੋਇਆ) ਲਿਖਿਆ ਹੋਵੇ ਤਾਂ ਛੇਤੀ ਪਹੁੰਚ ਜਾਂਦੀ।ਟੈਲੀਗ੍ਰਾਮ, ਮਨੀਆਰਡਰ ਦਾ ਬਹੁਤ ਸਬੰਧ ਰਿਹਾ ਹੈ।ਡਾਕਖਾਨੇ ਵਿੱਚ ਸਰਕਾਰੀ ਪੱਤਰ, ਮੈਗਜ਼ੀਨ ਤੇ ਹੋਰ ਸਾਹਿਤ ਜਿਆਦਾ ਆਉਦਾ ਹੈ।ਲੈਟਰ ਬੋਕਸ ਗਾਇਬ ਹੋ ਰਹੇ ਹਨ।