ਸਿਰਸਾ ਜ਼ਿਲ੍ਹੇ ਦੀਆਂ ਮਹਿਲਾਵਾਂ ਸਵੈ-ਸਹਾਇਤਾ ਗਰੁੱਪ ਨਾਲ ਆਤਮ-ਨਿਰਭਰ ਬਣੀਆਂ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ) : ਕੋਰੋਨਾ ਮਹਾਮਾਰੀ ਨੇ ਲੋਕਾਂ ਦੇ ਜੀਵਨ ਉੱਤੇ ਮਾੜਾ ਅਸਰ ਪਾਇਆ ਹੈ। ਵੱਡੀ ਗਿਣਤੀ ‘ਚ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ। ਇਸੇ ਲਈ ਅਜਿਹੇ ਮੌਕੇ ਅੱਗੇ ਆ ਕੇ ਹਰਿਆਣਾ ਦੇ ਸਿਰਸਾ ਜ਼ਿਲੇ ਦੀਆਂ ਮਹਿਲਾਵਾਂ ਆਤਮਨਿਰਭਰ ਬਣਨ ਲਈ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਮੁਹੰਮਦਪੁਰੀਆ ‘ਚ ਅਜਿਹੀ ਇੱਕ ਪਹਿਲਕਦਮੀ ਕਰਦਿਆਂ ਤਿੰਨ ਮਹਿਲਾਵਾਂ ਨੇ ਆਪਣਾ ਖ਼ੁਦ ਦਾ ‘ਸਵੈ-ਸਹਾਇਤਾ ਸਮੂਹ’ (SHG -ਸੈਲਫ਼ ਹੈਲਪ ਗਰੁੱਪ) ਕਾਇਮ ਕਰਦਿਆਂ ਆਪਣੀ ਖ਼ੁਦ ਦੀ ‘ਸਵਦੇਸ਼ੀ ਚੱਪਲ ਫ਼ੈਕਟਰੀ’ ਕਾਇਮ ਕੀਤੀ ਹੈ।

ਇਨ੍ਹਾਂ ਮਹਿਲਾਵਾਂ ਨੇ ‘ਹਰਿਆਣਾ ਗ੍ਰਾਮੀਣ ਆਜੀਵਿਕਾ ਮਿਸ਼ਨ’ ਦੇ ਤਹਿਤ ਦੋ ਦਿਨਾਂ ਦੀ ਟ੍ਰੇਨਿੰਗ ਹਾਸਲ ਕੀਤੀ ਤੇ ਫਿਰ ਉਸ ਤੋਂ ਬਾਅਦ ਆਪਣੀ ਖ਼ੁਦ ਦੀ ਫ਼ੈਕਟਰੀ ਦੀ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਕਰਜ਼ਾ ਲੈ ਕੇ ‘ਸਵੈ–ਸਹਾਇਤਾ ਸਮੂਹ’ (SHG) ਦੀ ਸ਼ੁਰੂਆਤ ਕੀਤੀ ਤੇ ਉਨ੍ਹਾਂ ਨੂੰ ਛੇਤੀ ਹੀ ਆਪਣੇ ਪੈਰਾਂ ‘ਤੇ ਖਲੋਣ ਦੀ ਆਸ ਹੈ। ਇਸ ਯੋਜਨਾ ਦੇ ਤਹਿਤ ਦਿੱਤੀ ਜਾ ਰਹੀ ਸਕਿੱਲ ਟ੍ਰੇਨਿੰਗ ਦੀ ਸ਼ਲਾਘਾ ਕਰਦਿਆਂ ਇੱਕ ਲਾਭਾਰਥੀ ਨੇ ਕਿਹਾ ਕਿ ਵਧੇਰੇ ਮਹਿਲਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਇਸ ਯੋਜਨਾ ਦਾ ਲਾਭ ਲੈਂਦਿਆਂ ਆਤਮ-ਨਿਰਭਰ ਅਤੇ ਸਸ਼ਕਤ ਬਣਨਾ ਚਾਹੀਦਾ ਹੈ।

Share this Article
Leave a comment