ਬਠਿੰਡਾ: ਬਠਿੰਡਾ ਵਿੱਚ ਚਿੱਟੇ ਸਮੇਤ ਫੜੀ ਗਈ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਵੀਰਵਾਰ ਨੂੰ ਵੱਡੀ ਰਾਹਤ ਮਿਲੀ, ਜਦੋਂ ਅਦਾਲਤ ਨੇ ਉਸਨੂੰ ਜ਼ਮਾਨਤ ਦੇ ਦਿੱਤੀ।
ਅਮਨਦੀਪ ਕੌਰ ਦੇ ਵਕੀਲ ਵਿਸ਼ਵਦੀਪ ਸਿੰਘ ਨੇ ਦੱਸਿਆ ਕਿ ਬਠਿੰਡਾ ਅਦਾਲਤ ‘ਚ ਹੋਈ ਕਾਰਵਾਈ ਦੌਰਾਨ ਲੰਮੀ ਬਹਿਸ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਲਈ। ਉਨ੍ਹਾਂ ਦੱਸਿਆ ਕਿ ਅਮਨਦੀਪ ਨੂੰ ਇੱਕ ਮਹੀਨੇ ਤੋਂ ਇਕ ਦਿਨ ਘੱਟ ਸਮੇਂ ਦੀ ਜ਼ਮਾਨਤ ਮਿਲੀ ਹੈ।
ਵਕੀਲ ਦੇ ਮੁਤਾਬਕ, ਜ਼ਮਾਨਤ ਦੀ ਕਾਰਵਾਈ ਕੋਰਟ ਕੰਪਲੈਕਸ 19 ਨੰਬਰ ‘ਚ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਅਜੇ ਤੱਕ ਅਮਨਦੀਪ ਖਿਲਾਫ ਚਲਾਨ ਪੇਸ਼ ਨਹੀਂ ਕਰ ਸਕੀ ਅਤੇ ਨਸ਼ੇ ਦੀ ਰਿਕਵਰੀ ਵੀ ਵੱਡੀ ਮਾਤਰਾ ‘ਚ ਨਹੀਂ ਸੀ।
ਕੀ ਹੈ ਮਾਮਲਾ?
2 ਅਪ੍ਰੈਲ ਨੂੰ, ਅਮਨਦੀਪ ਕੌਰ ਨੂੰ ਬਾਦਲ ਰੋਡ ‘ਤੇ ਇਕ ਪੁਲ ਨੇੜੇ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਡੀਐੱਸਪੀ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬਠਿੰਡਾ-ਬਾਦਲ ਮਾਰਗ ‘ਤੇ ਨਾਕਾ ਲਾ ਰੱਖਿਆ ਸੀ ਅਤੇ ਥਾਰ ਵਾਹਨ ਦੀ ਜਾਂਚ ਦੌਰਾਨ ਹੈਰੋਇਨ ਬਰਾਮਦ ਹੋਈ।
ਪੁਲਿਸ ਨੇ ਸ਼ੁਰੂਆਤ ‘ਚ ਦੋ ਦਿਨ ਦਾ ਰਿਮਾਂਡ ਲਿਆ, ਪਰ ਅਦਾਲਤ ਨੇ 22 ਅਪ੍ਰੈਲ ਤੱਕ ਮਹਿਲਾ ਕਾਂਸਟੇਬਲ ਨੂੰ ਜੁਡੀਸ਼ਲ ਰਿਮਾਂਡ ‘ਤੇ ਭੇਜ ਦਿੱਤਾ ਸੀ। ਹੁਣ ਜ਼ਮਾਨਤ ਮਿਲਣ ਨਾਲ ਅਮਨਦੀਪ ਨੂੰ ਵੱਡੀ ਰਾਹਤ ਮਿਲੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।