ਕੇਜਰੀਵਾਲ ਨੇ ਬਠਿੰਡਾ ’ਚ ਕੀਤੇ ਵੱਡੇ ਐਲਾਨ, ਕਿਹਾ ਪੰਜਾਬ ਨੂੰ ਦੇਵਾਂਗੇ ਇਮਾਨਦਾਰ ਸਰਕਾਰ

TeamGlobalPunjab
3 Min Read

ਬਠਿੰਡਾ : ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਮ ਆਦਮੀ ਪਾਰਟੀ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੇ ਦੋ ਰੋਜ਼ਾ ਪੰਜਾਬ ਦੌਰੇ ਦੌਰਾਨ ਅੱਜ  ਬਠਿੰਡਾ ਪੁੱਜੇ। ਇਸ ਦੌਰਾਨ ਕੇਜਰੀਵਾਲ ਨੇ ਵਪਾਰੀਆਂ ਲਈ ਵੱਡੇ ਐਲਾਨ ਕੀਤੇ। ਕੇਜਰੀਵਾਲ ਨੇ ਕਿਹਾ ਮੈਂ ਸਿਰਫ ਇੱਕ ਮੌਕਾ ਮੰਗਣ ਆਇਆ ਹਾਂ। ਇੱਕ ਮੌਕਾ AAP ਨੂੰ ਦੇ ਕੇ ਦੇਖੋ ਮੈਂ ਵਿਸ਼ਵਾਸ ਦਿਵਾਉਂਦਾ, ਹਾਂ ਕਿ 5 ਸਾਲ ਬਾਅਦ ਸਾਰੇ ਵਪਾਰੀ AAP ਦੇ ਮੁਰੀਦ ਹੋਣਗੇ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਪਾਰੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ। ਕਿਸੇ ਵੀ ਵਪਾਰੀ ਨੂੰ ਡਰ ਕੇ ਵਪਾਰ ਕਰਨ ਦੀ ਲੋੜ ਨਹੀਂ।

ਇਸ ਤੋਂ ਇਲਾਵਾ ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਅਸੀਂ ਪੰਜਾਬੀਆਂ ਨੂੰ ਇਮਾਨਦਾਰ ਸਰਕਾਰ ਦੇਵਾਂਗੇ। ਸਾਡੀ ਪਾਰਟੀ ਪੰਜਾਬੀਆਂ ਨੂੰ ਭ੍ਰਿਸ਼ਟਾਚਾਰੀਆਂ ਦੇ ਜਾਲ ਤੋਂ ਮੁਕਤ ਕਰਵਾਏਗੀ।

ਉਨ੍ਹਾਂ ਕਿਹਾ ਜਦੋਂ ਚੋਣਾਂ ਆਉਂਦੀਆਂ ਹਨ ਉਦੋਂ ਹੀ ਆਗੂਆਂ ਨੂੰ ਜਨਤਾ ਦੀ ਯਾਦ ਆਉਂਦੀ ਹੈ ਤੇ ਆਪਣੇ ਕਮਰੇ ‘ਚ ਬੈਠ ਕੇ ਮੈਨੀਫੈਸਟੋ ਬਣਾਉਂਦੇ ਹਨ।ਪੰਜਾਬ ਨੂੰ ਅੱਗੇ ਕਿਵੇਂ ਲੈਕੇ ਜਾਣਾ ਹੈ, ਇਹ ਤਾਂ ਜਨਤਾ, ਵਪਾਰੀ ਹੀ ਦੱਸਣਗੇ। ਇਸ ਲਈ ਅਸੀਂ ਤੁਹਾਡੇ ਨਾਲ ਬੈਠ ਕੇ ਮੈਨੀਫੈਸਟੋ ਬਣਾਉਂਦੇ ਹਾਂ।

Share This Article
Leave a Comment