ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਇਸ ਗੱਲ ਦੇ ਸੰਕੇਤ ਦਿੱਤੇ ਕਿ ਉਹ ਚੀਨੀ ਐਪ ਟਿਕਟਾਕ ‘ਤੇ ਬੈਨ ਲਗਾ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਟਿਕਟਾਕ ਤੋਂ ਇਲਾਵਾ ਉਨ੍ਹਾਂ ਕੋਲ ਦੂਜਾ ਵਿਕਲਪ ਵੀ ਹੈ ਜਿਸ ‘ਤੇ ਸੋਚ-ਵਿਚਾਰ ਕੀਤਾ ਜਾ ਰਿਹਾ ਹੈ। ਅਮਰੀਕਾ ਵਿੱਚ ਟਿਕਟਾਕ ‘ਤੇ ਰੋਕ ਲਗਾਉਣ ਦੇ ਕਦਮ ਨੇ ਭਾਰਤ ਵਿੱਚ ਜੂਨ ਮਹੀਨੇ ‘ਚ ਇਸ ਸਬੰਧੀ ਲਏ ਗਏ ਫੈਸਲੇ ਤੋਂ ਬਾਅਦ ਰਫ਼ਤਾਰ ਫੜ ਲਈ ਹੈ।
ਉਨ੍ਹਾਂ ਨੇ ਕਿਹਾ ਅਸੀ ਟਿਕਟਾਕ ਦੇ ਮਾਮਲੇ ਨੂੰ ਵੇਖ ਰਹੇ ਹਾਂ ਅਤੇ ਅਸੀ ਟਿਕਟਾਕ ‘ਤੇ ਰੋਕ ਲਗਾ ਸਕਦੇ ਹਾਂ ਪਰ ਅਸੀ ਟਿਕਟਾਕ ਸਬੰਧੀ ਬਹੁਤ ਸਾਰੇ ਵਿਕਲਪਾਂ ‘ਤੇ ਗੌਰ ਕਰ ਰਹੇ ਹਾਂ।
ਵਿਦੇਸ਼ੀ ਮੰਤਰੀ ਮਾਈਕ ਪੋਂਪਿਓ ਨੇ ਇੱਕ ਡਿਜ਼ਿਟਲ ਬੈਠਕ ਵਿੱਚ ਇਕਨਾਮਿਕ ਕਲੱਬ ਆਫ ਨਿਊਯਾਰਕ ਵਿੱਚ ਕਿਹਾ ਸੀ, ਭਾਰਤੀਆਂ ਨੇ ਫੈਸਲਾ ਕੀਤਾ ਕਿ ਉਹ ਭਾਰਤ ਵਿੱਚ ਚੱਲ ਰਹੀ 50 ਜਾਂ ਉਸ ਤੋਂ ਜ਼ਿਆਦਾ ਚੀਨੀ ਐਪਸ ਨੂੰ ਹਟਾਉਣ ਜਾ ਰਹੇ ਹਨ। ਉਨ੍ਹਾਂ ਨੇ ਅਜਿਹਾ ਇਸ ਲਈ ਨਹੀਂ ਕੀਤਾ ਕਿ ਅਮਰੀਕਾ ਨੇ ਉਨ੍ਹਾਂ ਨੂੰ ਅਜਿਹਾ ਕਰਨ ਨੂੰ ਕਿਹਾ ਸੀ। ਉਨ੍ਹਾਂਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਚੀਨ ਦੀ ਕੰਮਿਉਨਿਸਟ ਪਾਰਟੀ ਵਲੋਂ ਭਾਰਤੀ ਲੋਕਾਂ ਨੂੰ ਹੋਣ ਵਾਲੇ ਖਤਰੇ ਨੂੰ ਵੇਖ ਸਕਦੇ ਸਨ।