ਲੰਦਨ : ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਬੇਲਮਾਰਸ਼ ਜੇਲ੍ਹ ਵਿੱਚ ਹਨ। ਉਹ ਬਾਹਰ ਆਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ, ਪਰ ਸਫਲਤਾ ਨਹੀਂ ਮਿਲੀ। ਹਾਲਾਂਕਿ ਹੁਣ ਉਨ੍ਹਾਂ ਨੂੰ ਵੱਡੀ ਖੁਸ਼ੀ ਮਿਲਣ ਵਾਲੀ ਹੈ। ਜੂਲੀਅਨ ਅਸਾਂਜੇ ਨੂੰ ਜੇਲ੍ਹ ਵਿੱਚ ਆਪਣੀ ਮੰਗੇਤਰ ਸਟੈਲਾ ਮੌਰਿਸ ਨਾਲ ਵਿਆਹ ਕਰਨ ਦੀ ਇਜਾਜ਼ਤ ਹੈ।
ਜ਼ਿਕਰਯੋਗ ਹੈ ਕਿ ਅਸਾਂਜੇ 2019 ਤੋਂ ਲੰਡਨ ਦੀ ਜੇਲ੍ਹ ਵਿੱਚ ਕੈਦ ਹੈ। ਅਮਰੀਕੀ ਕਾਨੂੰਨ ਵਿਭਾਗ ਨੇ ਉਸ ਨੂੰ ਅਮਰੀਕਾ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਦੀ ਮਾਨਸਿਕ ਸਿਹਤ ਲਈ ਖਤਰਾ ਸੀ ਅਤੇ ਉਸ ਦੇ ਖੁਦਕੁਸ਼ੀ ਕਰਨ ਦੀ ਸੰਭਾਵਨਾ ਸੀ। ਅਸਾਂਜੇ ਨੇ 2010-11 ਵਿੱਚ ਹਜ਼ਾਰਾਂ ਕਲਾਸੀਫਾਈਡ ਦਸਤਾਵੇਜ਼ ਜਨਤਕ ਕੀਤੇ ਸਨ।
ਦੱਸ ਦਈਏ ਕਿ ਜੂਲੀਅਨ ਅਸਾਂਜੇ ਨੇ 2012 ਵਿਚ ਇਕਵਾਡੋਰ ਤੋਂ ਸ਼ਰਣ ਮੰਗੀ ਸੀ, ਜਿਸ ਤੋਂ ਬਾਅਦ ਉਸ ਨੂੰ ਲੰਡਨ ਵਿਚ ਇਕਵਾਡੋਰ ਦੇ ਦੂਤਾਵਾਸ ਵਿਚ ਸਿਆਸੀ ਸਰਪ੍ਰਸਤੀ ਦਿੱਤੀ ਗਈ ਸੀ। ਉਹ 2012 ਤੋਂ 2019 ਤੱਕ ਇੱਥੇ ਰਿਹਾ। 11 ਅਪ੍ਰੈਲ 2019 ਨੂੰ, ਉਹ ਅਦਾਲਤ ਵਿੱਚ ਪੇਸ਼ੀ ਤੋਂ ਖੁੰਝ ਗਿਆ, ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।
ਅਮਰੀਕਾ ‘ਚ ਅਸਾਂਜੇ ਖਿਲਾਫ ਜਾਸੂਸੀ ਦੇ 18 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੀ ਕੁੱਲ ਸਜ਼ਾ 175 ਸਾਲ ਤੱਕ ਹੋ ਸਕਦੀ ਹੈ। ਇਸੇ ਕਾਰਨ ਅਸਾਂਜੇ ਅਮਰੀਕਾ ਜਾਣ ਲਈ ਤਿਆਰ ਨਹੀਂ ਹੈ।
ਅਸਾਂਜੇ ਦੀ ਸਟੈਲਾ ਮੌਰੀਸਨ ਨਾਲ ਮੁਲਾਕਾਤ ਉਸ ਸਮੇਂ ਹੋਈ ਜਦੋਂ ਉਹ ਇਕਵਾਡੋਰ ਦੇ ਦੂਤਾਵਾਸ ਵਿੱਚ ਠਹਿਰਿਆ ਹੋਇਆ ਸੀ। ਦੋਵਾਂ ਦੇ ਦੋ ਬੱਚੇ ਹਨ। ਮੈਰਿਜ ਐਕਟ, 1983 ਦੇ ਅਨੁਸਾਰ ਕੈਦੀਆਂ ਨੂੰ ਜੇਲ੍ਹ ਵਿੱਚ ਵਿਆਹ ਕਰਨ ਦੀ ਇਜਾਜ਼ਤ ਹੈ। ਜੇਲ੍ਹ ਦੇ ਬੁਲਾਰੇ ਨੇ ਕਿਹਾ ਕਿ ਅਸਾਂਜੇ ਦੀ ਅਰਜ਼ੀ ਪੜ੍ਹੀ ਗਈ ਸੀ ਅਤੇ ਗਵਰਨਰ ਨੇ ਇਸ ਅਰਜੀ ਨੂੰ ਉਸੇ ਤਰ੍ਹਾਂ ਅੱਗੇ ਭੇਜ ਦਿੱਤਾ ਸੀ ਜਿਵੇਂ ਕਿਸੇ ਹੋਰ ਕੈਦੀ ਦੀ ਅਰਜੀ ਨੂੰ ਭੇਜਿਆ ਜਾਂਦਾ ਹੈ।