ਨਿਊਜ਼ ਡੈਸਕ : ਕੁਝ ਲੋਕ ਚਟਪਟਾ ਖਾਣ ਦੇ ਬਹੁਤ ਸ਼ੌਕੀਨ ਹੁੰਦੇ ਹਨ। ਅਜਿਹੇ ਲੋਕ ਭੋਜਨ ਦੇ ਨਾਲ ਸਵੇਰ ਸ਼ਾਮ ਹਰ ਰੋਜ਼ ਆਚਾਰ ਦਾ ਸੇਵਨ ਵੀ ਕਰਦੇ ਹਨ, ਪਰ ਅਚਾਰ ਦਾ ਸੇਵਨ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਆਓ ਜਾਣਦੇ ਹਾਂ ਲਗਾਤਾਰ ਅਚਾਰ ਖਾਣ ਨਾਲ ਸਿਹਤ ਨੂੰ ਕਿਹੜੇ ਨੁਕਸਾਨ ਹੋ ਸਕਦੇ ਹਨ।
ਕੋਲੈਸਟਰੋਲ ਲੈਵਲ ਵਧਣਾ
ਜੇਕਰ ਤੁਸੀਂ ਅਚਾਰ ਦਾ ਲਗਾਤਾਰ ਹਰ ਰੋਜ਼ ਸੇਵਨ ਕਰਦੇ ਹੋ ਤਾਂ ਇਸ ਨਾਲ ਕੋਲੈਸਟਰੋਲ ਲੈਵਲ ਵਧਣ ਦਾ ਖਤਰਾ ਬਣਿਆ ਰਹਿੰਦਾ ਹੈ, ਕਿਉਂਕਿ ਅਚਾਰ ਨੂੰ ਲੰਬੇ ਸਮੇਂ ਤੱਕ ਨਮੀ ਤੋਂ ਬਚਾਉਣ ਲਈ ਇਸ ਵਿੱਚ ਤੇਲ ਪਾਇਆ ਜਾਂਦਾ ਹੈ। ਇਸ ਕਾਰਨ ਅਚਾਰ ਖਾਣ ਨਾਲ ਕੋਲੈਸਟਰੋਲ ਵਧਣ ਦਾ ਖਤਰਾ ਰਹਿੰਦਾ ਹੈ ਤੇ ਕੋਲੈਸਟਰੋਲ ਵਧਣ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਹੋ ਸਕਦੀਆਂ ਹਨ।
ਸੋਜ
ਅਚਾਰ ਦਾ ਜ਼ਿਆਦਾ ਸੇਵਨ ਸਾਡੇ ਸਰੀਰ ਵਿੱਚ ਸੋਜ ਦੀ ਸਮੱਸਿਆ ਪੈਦਾ ਕਰ ਸਕਦਾ ਹੈ, ਕਿਉਂਕਿ ਅਚਾਰ ਨੂੰ ਜ਼ਿਆਦਾ ਸਮੇਂ ਤੱਕ ਠੀਕ ਰੱਖਣ ਲਈ ਇਸ ‘ਚ ਕੁਝ ਅਜਿਹੀ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸਰੀਰ ਲਈ ਨੁਕਸਾਨਦਾਇਕ ਹੁੰਦੀ ਹੈ। ਜਿਸ ਕਾਰਨ ਅਚਾਰ ਦਾ ਸੇਵਨ ਘੱਟ ਮਾਤਰਾ ਵਿੱਚ ਤੇ ਕਦੇ-ਕਦੇ ਹੀ ਕਰਨਾ ਚਾਹੀਦਾ ਹੈ।
ਅਲਸਰ
ਅਚਾਰ ਵਿੱਚ ਵੱਖ-ਵੱਖ ਪ੍ਰਕਾਰ ਦੇ ਮਸਾਲਿਆਂ ਦਾ ਉਪਯੋਗ ਕੀਤਾ ਜਾਂਦਾ ਹੈ। ਇਸ ‘ਚ ਸਿਰਕਾ ਵੀ ਮਿਲਾਇਆ ਜਾਂਦਾ ਹੈ ਜਿਸ ਦਾ ਲੰਬੇ ਸਮੇਂ ਤੱਕ ਸੇਵਨ ਤੁਹਾਡੇ ਪੇਟ ਵਿੱਚ ਐਸੀਡਿਟੀ ਅਤੇ ਅਲਸਰ ਦੀ ਸਮੱਸਿਆ ਪੈਦਾ ਕਰ ਸਕਦਾ ਹੈ।
ਹਾਈ ਬਲੱਡ ਪ੍ਰੈਸ਼ਰ
ਅਚਾਰ ਦਾ ਸੇਵਨ ਕਰਨ ਨਾਲ ਸਰੀਰ ‘ਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਹੋ ਸਕਦੀ ਹੈ ਕਿਉਂਕਿ ਇਸ ਵਿੱਚ ਨਮਕ ਦਾ ਇਸਤੇਮਾਲ ਕਾਫੀ ਜ਼ਿਆਦਾ ਮਾਤਰਾ ਵਿਚ ਕੀਤਾ ਜਾਂਦਾ ਹੈ। ਇਸ ਦੇ ਲਗਾਤਾਰ ਸੇਵਨ ਨਾਲ ਸਰੀਰ ਵਿੱਚ ਨਮਕ ਯਾਨੀ ਸੋਡੀਅਮ ਦੀ ਮਾਤਰਾ ਵਧ ਜਾਂਦੀ ਹੈ। ਜਿਸ ਨਾਲ ਹਾਈਪਰਟੈਂਸ਼ਨ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਵਧਣ ਦਾ ਖਤਰਾ ਰਹਿੰਦਾ ਹੈ ਇਸ ਦੇ ਨਾਲ ਹੀ ਵਾਟਰ ਰੀਟੈਨਸ਼ਨ ਦੀ ਸਮੱਸਿਆ ਵੀ ਹੋ ਸਕਦੀ ਹੈ।