ਦਿੱਲੀ ‘ਚ ਕਿਸ ਦੀ ਬਣੇਗੀ ਸਰਕਾਰ?

Global Team
3 Min Read

ਜਗਤਾਰ ਸਿੰਘ ਸਿੱਧੂ;

ਦਿੱਲੀ ਵਿਧਾਨ ਸਭਾ ਵਿੱਚ ਪੰਜ ਫਰਵਰੀ ਨੂੰ ਦਿੱਲੀ ਦੇ ਵੋਟਰ ਕਿਸ ਨੂੰ ਦੇਣਗੇ ਬਹੁਮਤ ਅਤੇ ਦੇਸ਼ ਦੀ ਰਾਜਧਾਨੀ ਵਿੱਚ ਕਿਸ ਦੀ ਬਣੇਗੀ ਸਰਕਾਰ? ਇਹ ਸਵਾਲ ਦਿੱਲੀ ਵਿੱਚ ਲੜੇ ਗਏ ਚੋਣ ਯੁੱਧ ਬਾਅਦ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ਹਰ ਉਸ ਭਾਰਤੀ ਅਤੇ ਪੰਜਾਬੀ ਦੀ ਜੁਬਾਨ ਤੇ ਜਿਹੜਾ ਇਸ ਰਾਜਸੀ ਘਮਸਾਨ ਵਿੱਚ ਦਿਲਚਸਪੀ ਰੱਖਦਾ ਹੈ। ਅਸਲ ਵਿੱਚ ਅੱਜ ਸ਼ਾਮੀ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ ਅਤੇ ਹੁਣ ਮੈਦਾਨ ਪੂਰੀ ਤਰ੍ਹਾਂ ਵੋਟਰ ਭਗਵਾਨ ਦੇ ਹੱਥ ਆ ਗਿਆ ਹੈ। ਚੋਣ ਮੁਹਿੰਮ ਦੇ ਆਖ਼ਰੀ ਦਿਨ ਤਕ ਸਾਰੀਆਂ ਰਾਜਸੀ ਧਿਰਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ। ਦਿੱਲੀ ਚੋਣਾਂ ਬਾਰੇ ਇਹ ਤਾਂ ਕੋਈ ਦੋ ਰਾਏ ਨਹੀਂ ਹੈ ਕਿ ਮੁੱਖ ਚੋਣ ਮੁਕਾਬਲਾ ਆਪ ਅਤੇ ਭਾਜਪਾ ਵਿਚਕਾਰ ਹੈ ਪਰ ਕਾਂਗਰਸ ਨੇ ਵੀ ਆਪਣੀ ਪੂਰੀ ਵਾਹ ਲਾਈ ਹੋਈ ਹੈ। ਮੈਦਾਨ ਵਿੱਚ ਉਤਰੀਆਂਸਾਰੀਆਂ ਧਿਰਾਂ ਵਲੋਂ ਰੈਲੀਆਂ ਕੀਤੀਆਂ ਗਈਆਂ, ਰੋਡ ਸ਼ੋਅ ਕੀਤੇ ਗਏ ਅਤੇ ਵਾਅਦਿਆਂ ਦੀਆਂ ਦਿੱਲੀ ਦੇ ਲੋਕਾਂ ਨੂੰ ਬੋਰੀਆਂ ਭਰ ਭਰ ਕੇ ਰਿਉੜੀਆਂ ਵੰਡੀਆਂ ਗਈਆਂ। ਹਰ ਇਕ ਨੇ ਕਿਹਾ ਕਿ ਸਾਡੀ ਰਿਉੜੀ ਅਸਲੀ ਹੈ ਅਤੇ ਬਾਕੀ ਤਾਂ ਝੂਠ ਤੂਫ਼ਾਨ ਹੈ। ਵੋਟਰਾਂ ਨੂੰ ਆਪਣੀ ਗੱਲ ਮਨਾਉਣ ਲਈ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਯੂ ਪੀ ਦੇ ਮੁੱਖ ਮੰਤਰੀ ਯੋਗੀ ਅਤੇ ਹੋਰ ਬੇਅੰਤ ਭਾਜਪਾ ਆਗੂਆਂ ਦੇ ਲੱਛੇਦਾਰ ਭਾਸ਼ਣ ਹੋਏ। ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮਨੀਸ਼ ਸਿਸੋਦੀਆ ਅਤੇ ਦਿੱਲੀ ਦੀ ਮੁੱਖ ਮੰਤਰੀ ਆਤਿਸੀ ਸਮੇਤ ਆਪ ਦੇ ਹੋਰਨਾਂ ਆਗੂਆਂ ਨੇ ਮੁਹਿੰਮ ਭਖਾਉਣ ਦੀ ਕਸਰ ਨਹੀਂ ਛੱਡੀ । ਕਾਂਗਰਸ ਦੇ ਨੇਤਾ ਰਾਹੁਲ ਗਾਂਧੀ, ਪ੍ਰੰਯਿਕਾ ਗਾਂਧੀ ,ਖੜਗੇ ਅਤੇ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਵੀ ਕਸਰ ਨਹੀਂ ਛੱਡੀ।

ਆਪ ਦਾ ਮੁੱਖ ਦੋਸ਼ ਇਹ ਰਿਹਾ ਕਿ ਭਾਜਪਾ ਵਾਲੇ ਧੱਕਾ ਕਰ ਰਹੇ ਹਨ ਪਰ ਦਿੱਲੀ ਦੇ ਲੋਕਾਂ ਨਾਲ ਆਪ ਡੱਟਕੇ ਖੜੀ ਹੈ ਜੋ ਕਿ ਦਿੱਲੀ ਦੇ ਲੋਕਾਂ ਦੇ ਭਰੋਸੇ ਤੇ ਪੂਰੀ ਉਤਰੀ ਹੈ। ਆਪ ਦਾ ਦਾਅਵਾ ਸਰਕਾਰ ਬਨਾਉਣ ਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਤਾਂ ਆਖ ਹੀ ਦਿੱਤਾ ਹੈ ਕਿ ਦਿੱਲੀ ਦੇ ਲੋਕਾ ਲਈ ਤਾਂ ਭਾਜਪਾ ਬਸੰਤ ਬਣ ਕੇ ਆ ਰਹੀ ਹੈ? ਕੌਣ ਕਿਸ ਲਈ ਬਸੰਤ ਲੈ ਕੇ ਆ ਰਿਹਾ ਹੈ। ਅੰਤਿਮ ਫਤਵਾ ਦਿੱਲੀ ਦੇ ਵੋਟਰਾਂ ਦਾ ਹੈ।

ਸੰਪਰਕ 9814002186

Share This Article
Leave a Comment