ਟਰੰਪ ਦੀ ਧਮਕੀ ‘ਤੇ WHO ਨੇ ਦਿੱਤਾ ਜਵਾਬ, ‘ਕੋਰੋਨਾ ‘ਤੇ ਸਿਆਸਤ ਕਰਨਾ ਅੱਗ ਨਾਲ ਖੇਡਣ ਦੇ ਬਰਾਬਰ’

TeamGlobalPunjab
1 Min Read

ਵਾਸ਼ਿੰਗਟਨ: ਕੋਰੋਨਾਵਾਇਰਸ ਦੇ ਕਹਿਰ ਦੇ ਚਲਦੇ ਦੁਨੀਆ ਭਰ ਵਿੱਚ 83,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਗਭਗ 14 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਦੇ ਰਾਸ਼‍ਟਰਪਤੀ ਡੋਨਲ‍ਡ ਟਰੰਪ ਨੇ ਮੰਗਲਵਾਰ ਨੂੰ ਵਿਸ਼ਵ ਸਿਹਤ ਸੰਗਠਨ (WHO) ਨੂੰ ਉਨ੍ਹਾਂ ਦੇ ਦੇਸ਼ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ‘ਤੇ ਰੋਕ ਲਗਾਉਣ ਦੀ ਧਮਕੀ ਦਿੱਤੀ ਸੀ। ਜਿਸ ‘ਤੇ WHO ਨੇ ਵੀਰਵਾਰ ਦੀ ਪ੍ਰੈੱਸ ਕਾਨਫਰੰਸ ਦੌਰਾਨ ਜਵਾਬ ਦਿੱਤਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੋਸ ਅਧਾਨੋਮ (Dr Tedros Adhanom Ghebreyesus) ਨੇ ਕਿਹਾ , ਕੋਰੋਨਾ ਵਾਇਰਸ ਦੇ ਰਾਜਨੀਤੀਕਰਨ ਨਾਲ ਕਵਾਰੰਟੀਨ ਰਹੋ। ਕੋਰੋਨਾ ‘ਤੇ ਸਿਆਸਤ ਨਾ ਕਰੋ ਇਹ ਅੱਗ ਨਾਲ ਖੇਡਣ ਵਰਗਾ ਹੈ।

ਉਨ੍ਹਾਂ ਨੇ ਅੱਗੇ ਕਿਹਾ, ਜਿੱਥੇ ਦਰਾਰ ਹੁੰਦੀ ਹੈ ਉੱਥੇ ਵਾਇਰਸ ਦਾਖਲ ਹੋ ਕੇ ਸਾਨੂੰ ਹਰਾ ਸਕਦਾ ਹੈ। ਕਿਸੇ ਦੇਸ਼ ਦੀ ਵਿਵਸਥਾ ਚਾਹੇ ਜਿੰਨੀ ਵੀ ਚੰਗੀ ਹੋ ਪਰ ਰਾਸ਼ਟਰੀ ਏਕਤਾ ਦੇ ਬਿਨ੍ਹਾਂ ਉਹ ਖ਼ਤਰੇ ਵਿੱਚ ਹੋਵੇਗਾ। ਸਿਆਸੀ ਦਲਾਂ ਦੇ ਕੋਲ ਖ਼ੁਦ ਨੂੰ ਸਿੱਧ ਕਰਨ ਦੇ ਦੂੱਜੇ ਬਹੁਤ ਸਾਰੇ ਮੁੱਦੇ ਹੋਣਗੇ, ਕ੍ਰਿਪਾ ਇਸ ਵਾਇਰਸ ਨੂੰ ਰਾਜਨੀਤੀ ਦਾ ਹਥਿਆਰ ਨਾ ਬਣਾਇਆ ਜਾਵੇ।

Share This Article
Leave a Comment