ਅਨੌਖੀ ਘਟਨਾ: ਦੇਖੋ ਬ੍ਰਾਜ਼ੀਲ ‘ਚ ਕਿੰਝ ਆਈ ਕੱਛੂਆਂ ਦੀ ਸੁਨਾਮੀ, VIDEO

TeamGlobalPunjab
2 Min Read

ਬ੍ਰਾਜ਼ੀਲ: ਬ੍ਰਾਜ਼ੀਲੀਅਨ ਵਾਈਲਡ ਲਾਈਫ ਕੰਜ਼ਰਵੇਸ਼ਨ ਸੁਸਾਇਟੀ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿੱਚ ਬ੍ਰਾਜ਼ੀਲ ਵਿਖੇ ਨਦੀ ਦੇ ਕੰਢੇ 92 ਹਜ਼ਾਰ ਤੋਂ ਵੱਧ ਕੱਛੂ ਦੇਖੇ ਗਏ। ਸੁਸਾਇਟੀ ਦੇ ਅਨੁਸਾਰ, ਇਹ ਬਹੁਤ ਹੀ ਦੁਰਲੱਭ ਘਟਨਾ ਹੈ ਕਿਉਂਕਿ ਅਜਿਹੀ ਘਟਨਾ ਦੁਨੀਆ ਵਿੱਚ ਬਹੁਤ ਘੱਟ ਥਾਵਾਂ ‘ਤੇ ਵਾਪਰਦੀ ਹੈ ਅਤੇ ਇਨ੍ਹਾਂ ਨੂੰ ਆਮ ਤੌਰ ‘ਤੇ ਦੱਖਣੀ ਅਮਰੀਕੀ ਰਿਵਰ ਟਰਟਲਸ ਕਿਹਾ ਜਾਂਦਾ ਹੈ।

ਦੱਖਣੀ ਅਮਰੀਕੀ ਦਰਿਆ ਦੇ ਕੱਛੂਆਂ ਦੀ ਆਬਾਦੀ ਮੀਟ ਅਤੇ ਅੰਡੇ ਦੀ ਤਸਕਰੀ ਕਾਰਨ ਘਟ ਰਹੀ ਹੈ। ਬ੍ਰਾਜ਼ੀਲੀਅਨ ਵਾਈਲਡ ਲਾਈਫ ਕੰਜ਼ਰਵੇਸ਼ਨ ਸੁਸਾਇਟੀ ਦੇ ਅਨੁਸਾਰ, ਸੁਰੱਖਿਅਤ ਖੇਤਰਾਂ ਵਿੱਚ ਵੱਡੇ ਪੱਧਰ ਤੇ ਕੱਛੂ ਪੈਦਾ ਹੁੰਦੇ ਹਨ ਅਤੇ ਸੁਸਾਇਟੀ ਦੇ ਮੈਂਬਰ ਮਾਦਾ ਕੱਛੂਆਂ ਦੀ ਦੇਖਭਾਲ ਕਰਦੇ ਹਨ। ਇਸ ਖੇਤਰ ਵਿੱਚ ਆਮ ਲੋਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ।

ਵਾਈਲਡ ਲਾਈਫ ਕੰਜ਼ਰਵੇਸ਼ਨ ਸੁਸਾਇਟੀ ਅਨੁਸਾਰ, ਦੱਖਣੀ ਅਮੇਰਿਕਨ ਰਿਵਰ ਟਰਟਲਜ਼ ਹਰ ਸਾਲ ਇਸ ਖੇਤਰ ਵਿੱਚ ਪ੍ਰਜਨਨ ਲਈ ਆਉਂਦੇ ਹਨ ਅਤੇ ਅੰਡਿਆਂ ‘ਚੋਂ ਬਾਹਰ ਨਿਕਲਣ ਲਈ ਇਨ੍ਹਾਂ ਨੂੰ ਕਈ ਮਹੀਨੇ ਲਗ ਜਾਂਦੇ ਹਨ। ਅੰਡਿਆਂ ‘ਚੋਂ ਬਾਹਰ ਆਉਣ ਤੋਂ ਬਾਅਦ, ਉਹ ਰੇਤ ‘ਚੋਂ ਬਾਹਰ ਨਿਕਲਦੇ ਹਨ ਅਤੇ ਨਦੀ ਵੱਲ ਵਧਦੇ ਹਨ। ਹਰ ਰੋਜ਼ ਹਜ਼ਾਰਾਂ ਕੱਛੂ ਅੰਡਿਆਂ ਵਿੱਚੋਂ ਬਾਹਰ ਨਿਕਲਦੇ ਹਨ ਅਤੇ ਝੁੰਡ ਦੇ ਰੂਪ ਵਿੱਚ ਦਿਖਦੇ ਹਨ।

ਵਾਈਲਡ ਲਾਈਫ ਕੰਜ਼ਰਵੇਸ਼ਨ ਸੁਸਾਇਟੀ ਦੀ ਜਲ-ਰਹਿਤ ਕੱਛੂ ਮਾਹਰ ਕੈਮੀਲਾ ਫੇਰਾਰਾ ਕਹਿੰਦੀ ਹੈ, ” ਕੱਛੂਆਂ ਦਾ ਅੰਡਿਆਂ ਵਿਚੋਂ ਨਿਕਲਣ ਅਤੇ ਦਰਿਆ ਤੱਕ ਪਹੁੰਚਣਾ ਯਾਦਗਾਰੀ ਪਲ ਹਨ ।” ਇਨ੍ਹਾਂ ਕੱਛੂ ਜਾਤੀਆਂ ਨੂੰ ਬਚਾਉਣ ਲਈ ਬਹੁਤ ਮਿਹਨਤ ਕੀਤੀ ਜਾ ਰਹੀ ਹੈ।

Share This Article
Leave a Comment