ਚੰਡੀਗੜ੍ਹ, 27 ਫਰਵਰੀ-ਹਰਿਆਣਾ ਦੇ ਸੂਬਾ ਚੌਣ ਕਮਿਸ਼ਨਰ ਧਨਪਤ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਸ਼ਹਿਰੀ ਲੋਕਲ ਬਾਡੀ ਦੀਆਂ ਚੌਣਾਂ ਵਿੱਚ 7 ਨਗਰ ਨਿਗਮ, 4 ਨਗਰ ਪਰਿਸ਼ਦ ਅਤੇ 21 ਨਗਰ ਪਾਲਿਕਾਵਾਂ ਵਿੱਚ ਹੋਣ ਵਾਲੀਆਂ ਚੌਣਾਂ 2 ਮਾਰਚ ਨੂੰ ਹੋਵੇਗੀ। ਨਾਲ ਹੀ 2 ਨਗਰ ਨਿਗਮਾਂ ਵਿੱਚ ਮੇਅਰ,1ਨਗਰ ਪਰਿਸ਼ਦ ਵਿੱਚ ਪ੍ਰਧਾਨ(ਪ੍ਰੈਜ਼ੀਡੈਂਟ), 2 ਨਗਰ ਪਾਲਿਕਾਵਾਂ ਵਿੱਚ ਪ੍ਰਧਾਨ(ਪ੍ਰੈਜ਼ੀਡੈਂਟ), ਅਤੇ ਤਿੰਨ ਨਗਰ ਪਾਲਿਕਾਵਾਂ ਦੇ ਵਾਰਡਾਂ ਵਿੱਚ ਵਾਰਡ ਮੈਂਬਰਾਂ ਲਈ ਉਪ-ਚੌਣਾਂ ਲਈ ਵੀ 2 ਮਾਰਚ ਨੂੰ ਹੀ ਚੌਣਾਂ ਹੋਣਗੀਆਂ। ਇਸ ਦੇ ਇਲਾਵਾ ਨਗਰ ਨਿਗਮ ਪਾਣੀਪਤ ਵਿੱਚ ਮੇਅਰ ਅਤੇ ਸਾਰੇ ਵਾਰਡਾਂ ਦੇ ਮੈਂਬਰਾਂ ਦੀਆਂ ਚੌਣਾਂ ਲਈ ਚੌਣ ਮਿਤੀ 9 ਮਾਰਚ ਰਵੇਗੀ।
ਸੂਬਾ ਚੌਣ ਕਮਿਸ਼ਨਰ ਧਨਪਤ ਸਿੰਘ ਨੇ ਦੱਸਿਆ ਕਿ 7 ਨਗਰ ਨਿਗਮਾਂ( ਫਰੀਦਾਬਾਦ, ਗੁਰੂਗ੍ਰਾਮ, ਮਾਣੇਸਰ,ਹਿਸਾਰ,ਕਰਨਾਲ,ਪਾਣੀਪਤ,ਰੋਹਤੱਕ ਅਤੇ ਯਮੂਨਾਨਗਰ) ਵਿੱਚ ਮੇਅਰ ਅਤੇ ਵਾਰਡ ਮੈਂਬਰਾਂ ਦੀਆਂ ਚੌਣਾਂ ਲਈ ਹਰੇਕ ਚੌਣ ਕੇਂਦਰ ਵਿੱਚ 2 ਵੱਖ ਵੱਖ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਲਗਾਈ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ 2 ਨਗਰ ਨਿਗਮਾਂ ਵਿੱਚ (ਅੰਬਾਲਾ ਅਤੇ ਸੋਨੀਪਤ) ਮੇਅਰ ਪਦ ਲਈ, ਇੱਕ ਨਗਰ ਪਰਿਸ਼ਦ(ਸੋਹਨਾ) ਵਿੱਚ ਪ੍ਰਧਾਨ ਪਦ ਅਤੇ 2 ਨਗਰਪਾਲਿਕਾਵਾਂ (ਅਸੰਧ ਅਤੇ ਈਸਮਾਈਲਾਬਾਦ) ਵਿੱਚ ਪ੍ਰਧਾਨ ਪਦ ਅਤੇ 3 ਨਗਰਪਾਲਿਕਾਵਾਂ(ਸਫੀਦੋਂ,ਤਰਾਵੜੀ ਅਤੇ ਲਾਡਵਾ) ਦੇ ਵਾਰਡਾਂ ਵਿੱਚ ਵਾਰਡ ਮੈਂਬਰਾਂ ਲਈ ਹੋਣ ਵਾਲੇ ਉਪ ਚੌਣਾਂ ਵਿੱਚ ਹਰੇਕ ਚੌਣ ਕੇਂਦਰ ਵਿੱਚ ਇੱਕ ਈਵੀਐਮ ਮਸ਼ੀਨ ਵੱਲੋਂ ਹੀ ਵੋਟਿੰਗ ਕਰਵਾਈ ਜਾਵੇਗੀ।
ਉਨ੍ਹਾਂ ਨੇ ਅੱਗੇ ਦੱਸਿਆ ਕਿ 4 ਨਗਰ ਪਰਿਸ਼ਦਾਂ(ਅੰਬਾਲਾ ਸਦਰ, ਪਟੋਦੀ-ਜਟੋਲੀ ਮੰਡੀ, ਥਾਣੇਸਰ ਅਤੇ ਸਿਰਸਾ) ਵਿੱਚ ਪ੍ਰਧਾਨ ਅਤੇ ਵਾਰਡ ਮੈਂਬਰਾਂ ਲਈ, 21 ਨਗਰਪਾਲਿਕਾਵਾਂ(ਬਰਾੜਾ,ਬਵਾਣੀ ਖੇੜਾ, ਲੁਹਾਰੂ, ਸਿਵਾਣੀ, ਜਾਖਲ ਮੰਡੀ, ਫ਼ਰੂਖਨਗਰ,ਨਾਰਨੌਂਦ,ਬੇਰੀ, ਜੁਲਾਨਾ, ਕਲਾਇਤ,ਸੀਵਣ, ਪੂੰਡਰੀ, ਇੰਦਰੀ, ਨਿਲੋਖੇੜੀ, ਅਟੇਲੀ ਮੰਡੀ, ਕਨੀਣਾ, ਤਾਵੜੂ, ਹਥੀਨ,ਕਲਾਨੋਰ,ਖਰਖੋਦਾ ਅਤੇ ਰਾਦੌਰ) ਵਿੱਚ ਪ੍ਰਧਾਨ ਅਤੇ ਹਰੇਕ ਚੌਣ ਕੇਂਦਰ ਵਿੱਚ ਇੱਕ ਈਵੀਐਮ ਮਸ਼ੀਨ ਵੱਲੋਂ ਹੀ ਵੋਟਿੰਗ ਕਰਵਾਈ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ (ਅੰਬਾਲਾ ਅਤੇ ਸੋਨੀਪਤ) ਵਿੱਚ ਮੇਅਰ ਪਦ ਲਈ, ਨਗਰ ਪਰਿਸ਼ਦ (ਸੋਹਨਾ) ਵਿੱਚ ਪ੍ਰਧਾਨ ਪਦ ਲਈ ਅਤੇ ਨਗਰ ਪਾਲਿਕਾ (ਅਸੰਧ ਅਤੇ ਇਸਮਾਇਆਬਾਦ) ਵਿੱਚ ਪ੍ਰਧਾਨ ਪਦ ਲਈ ਅਤੇ ਨਗਰਪਾਲਿਕਾ (ਸਫੀਦੋਂ ਦੇ ਵਾਰਡ ਨੰਬਰ 14, ਤਰਾਵੜੀ ਦੇ ਵਾਰਡ ਨੰਬਰ 5 ਅਤੇ ਲਾਡਵਾ ਦੇ ਵਾਰਡ ਨੰਬਰ 11) ਵਿੱਚ ਵਾਰਡ ਮੈਂਬਰ ਦੀਆਂ ਉਪ ਚੌਣਾਂ ਵਿੱਚ ਇੱਕ ਵੋਟਿੰਗ ਕੇਂਦਰ ਵਿੱਚ ਕੇਵਲ ਇੱਕ ਈਵੀਐਮ ਤੋਂ ਹੀ ਵੋਟਿੰਗ ਕਰਵਾਈ ਜਾਵੇਗੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪਾਣੀਪਤ ਨਗਰ ਨਿਗਮ ਦੀਆਂ ਚੌਣਾਂ 9 ਮਾਰਚ ਨੂੰ ਹੋਵੇਗੀ। ਇਨ੍ਹਾਂ ਚੌਣਾਂ ਵਿੱਚ ਮੇਅਰ ਦੇ ਪਦ ਅਤੇ ਵਾਰਡ ਮੈਂਬਰਾਂ ਲਈ ਹਰੇਕ ਚੌਣ ਕੇਂਦਰ ਵਿੱਚ ਈਵੀਅਮ ਲਗਾਈ ਜਾਾਵੇਗੀ।