ਇੰਡੋਨੇਸ਼ੀਆ ਦੇ ਜਾਵਾ ਟਾਪੂ ਸਥਿਤ ਜਵਾਲਾਮੁਖੀ ‘ਚ ਧਮਾਕਾ, ਆਸ-ਪਾਸ ਦੇ ਇਲਾਕਿਆਂ ‘ਚ ਫੈਲੇ ਰਾਖ਼ ਅਤੇ ਧੂੰਏਂ ਦੇ ਬੱਦਲ

TeamGlobalPunjab
1 Min Read

ਜਾਵਾ :  ਇੰਡੋਨੇਸ਼ੀਆ ਦੇ ਜਾਵਾ ਟਾਪੂ ‘ਚ ਸ਼ਨੀਵਾਰ ਦੁਪਹਿਰ ਕਰੀਬ 2.30 ਵਜੇ ਜਵਾਲਾਮੁਖੀ ‘ਚ ਧਮਾਕੇ ਹੋਇਆ। ਇਸ ਧਮਾਕੇ ਤੋਂ ਬਾਅਦ ਆਸ-ਪਾਸ ਦੇ ਇਲਾਕਿਆਂ ‘ਚ ਰਾਖ ਅਤੇ ਧੂੰਏਂ ਦਾ ਗੁਬਾਰ ਫੈਲ ਗਿਆ। ਸਥਾਨਕ ਲੋਕਾਂ ਮੁਤਾਬਕ ਰਾਖ਼ ਨੇ ਥੋੜੇ ਹੀ ਸਮੇਂ ਵਿੱਚ ਦੋ ਜ਼ਿਲ੍ਹਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸਥਾਨਕ ਲੋਕਾਂ ਨੂੰ ਸੁਰੱਖਿਅਤ ਇਲਾਕਿਆਂ ‘ਚ ਭੇਜਿਆ ਜਾ ਰਿਹਾ ਹੈ। ਫਿਲਹਾਲ ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਏਅਰਲਾਈਨਜ਼ ਸਰਵਿਸਿਜ਼ ਨੂੰ ਵੀ ਅਲਰਟ ਜਾਰੀ ਕੀਤਾ ਗਿਆ ਹੈ।

ਚਸ਼ਮਦੀਦਾਂ ਨੇ ਦੱਸਿਆ ਕਿ ਦੁਪਹਿਰ ਨੂੰ ਸੁਮੇਰੂ ਪਰਬਤ ‘ਤੇ ਸਥਿਤ ਜਵਾਲਾਮੁਖੀ ‘ਚ ਜ਼ੋਰਦਾਰ ਧਮਾਕਾ ਹੋਇਆ। ਇਸ ਤੋਂ ਬਾਅਦ ਅਸਮਾਨ ਪੂਰੀ ਤਰ੍ਹਾਂ ਰਾਖ਼ ਅਤੇ ਧੂੰਏਂ ਨਾਲ ਢੱਕ ਗਿਆ। ਆਸ-ਪਾਸ ਦੇ ਪਿੰਡ ਵੀ ਰਾਖ਼ ਨਾਲ ਚਿੱਟੇ ਨਜ਼ਰ ਆਉਣ ਲੱਗੇ।

ਰਾਖ਼ ਦੀ ਪਰਤ ਇੰਨੀ ਮੋਟੀ ਹੈ ਅਤੇ ਇੰਨੀ ਫੈਲ ਗਈ ਹੈ ਕਿ ਦਿਨ ਵੇਲੇ ਵੀ ਹਨੇਰੇ ਦਾ ਅਹਿਸਾਸ ਹੁੰਦਾ ਸੀ। ਪਿਛਲੇ ਮਹੀਨੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਜਵਾਲਾਮੁਖੀ ਇੰਨੇ ਵੱਡੇ ਰੂਪ ਵਿੱਚ ਰਾਖ਼ ਅਤੇ ਧੂੰਆਂ ਉਛਾਲ ਰਿਹਾ ਹੈ।

Share This Article
Leave a Comment