ਮਾਸਕੋ: ਪਿਛਲੇ ਲਗਪਗ 20 ਸਾਲ ਤੋਂ ਰੂਸ ‘ਤੇ ਰਾਜ ਕਰ ਰਹੇ ਰਾਸ਼ਟਰਪਤੀ ਪੁਤਿਨ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਪੁਤਿਨ ਵੱਲੋਂ ਅਸਤੀਫ਼ਾ ਦੇਣ ਦੀ ਅਪੀਲ ਉਨ੍ਹਾਂ ਦੀ ਗਰਲਫਰੈਂਡ ਜਿਮਨਾਸਟ ਐਲੀਨਾ ਅਤੇ ਉਨ੍ਹਾਂ ਦੀ ਦੋ ਬੇਟੀਆਂ ਨੇ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਤਿਨ ਪਾਰਕਿਨਸਨ (Parkinson’s) ਨਾਮ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ।
ਮਾਸਕੋ ਦੇ ਸਿਆਸੀ ਵਿਗਿਆਨੀ ਵਲੇਰੀ ਸੋਲੋਵੇਈ ਨੇ ਦੱਸਿਆ ਕਿ ਰੂਸੀ ਰਾਸ਼ਟਰਪਤੀ ਦੀ ਗਰਲਫਰੈਂਡ ਅਤੇ ਉਨ੍ਹਾਂ ਦੀਆਂ ਦੋ ਧੀਆਂ ਪੁਤਿਨ ਨੂੰ ਅਸਤੀਫ਼ਾ ਦੇਣ ਲਈ ਜ਼ੋਰ ਪਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਪੁਤਿਨ ਦਾ ਇੱਕ ਪਰਿਵਾਰ ਹੈ ਅਤੇ ਉਸ ਦਾ ਰੂਸੀ ਰਾਸ਼ਟਰਪਤੀ ‘ਤੇ ਗਹਿਰਾ ਪ੍ਰਭਾਵ ਹੈ ਪੁਤਿਨ ਜਨਵਰੀ ਵਿਚ ਸੱਤਾ ਕਿਸੇ ਹੋਰ ਨੂੰ ਸੌਂਪ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਪਾਰਕਿਨਸਨ ਦੀ ਬੀਮਾਰੀ ਨਾਲ ਜੂਝ ਰਹੇ ਹਨ ਹਾਲ ਹੀ ਵਿਚ ਆਈ ਉਨ੍ਹਾਂ ਦੀ ਵੀਡੀਓ ਵਿੱਚ ਇਸ ਬਿਮਾਰੀ ਦੇ ਲੱਛਣ ਵੀ ਵਿਖਾਈ ਦੇ ਰਹੇ ਸਨ।