ਵਿਸ਼ਾਖਾਪਟਨਮ : ਕਿਸੇ ਵੀ ਮਸ਼ਹੂਰ ਵਿਅਕਤੀ, ਕਿਸੇ ਗੀਤਕਾਰ, ਅਦਾਕਾਰ ਜਾਂ ਖਿਡਾਰੀਆਂ ਦੇ ਬਹੁਤ ਸਾਰੇ ਫੈਨ ਹੁੰਦੇ ਹਨ। ਜੇਕਰ ਗੱਲ ਕਰੀਏ ਵਿਰਾਟ ਕੋਹਲੀ ਦੀ ਤਾਂ ਉਨ੍ਹਾਂ ਨੂੰ ਪਸੰਦ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ, ਲੱਖਾਂ ਕਰੋੜਾਂ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਵਿਸ਼ਾਖਾਪਟਨਮ ਵਿਖੇ ਖੇਡੇ ਗਏ ਕ੍ਰਿਕਟ ਮੈਚ ਦੌਰਾਨ ਵਿਰਾਟ ਆਪਣੇ ਅਜਿਹੇ ਫੈਨ ਨੂੰ ਮਿਲੇ ਜਿਸ ਨੂੰ ਦੇਖ ਕੇ ਉਹ ਖੁਦ ਵੀ ਹੈਰਾਨ ਰਹਿ ਗਏ ਅਤੇ ਉਸ ਨਾਲ ਜੱਫੀ ਪਾ ਕੇ ਮਿਲਣ ਲਈ ਮਜ਼ਬੂਰ ਹੋ ਗਏ। ਜਾਣਕਾਰੀ ਮੁਤਾਬਿਕ ਉਨ੍ਹਾਂ ਦੇ ਇਸ ਫੈਨ ਦਾ ਨਾਮ ਪਿੰਟੂ ਹੈ।
ਪਿੰਟੂ ਨੇ ਆਪਣੇ ਸਾਰੇ ਸ਼ਰੀਰ ‘ਤੇ ਵਿਰਾਟ ਦੇ ਟੈਟੂ ਬਣਾਏ ਹੋਏ ਹਨ। ਇਨ੍ਹਾਂ ਟੈਟੂਆਂ ਵਿੱਚ ਵਿਰਾਟ ਦੇ ਨਾਮ ਤੋਂ ਲੈ ਕੇ ਉਨ੍ਹਾਂ ਦੀ ਤਸਵੀਰ ਅਤੇ ਇੱਥੋਂ ਤੱਕ ਕਿ ਜਰਸੀ ਨੰਬਰ ਵੀ ਲਿਖਿਆ ਗਿਆ ਹੈ।
- Advertisement -
ਜਾਣਕਾਰੀ ਮੁਤਾਬਿਕ ਪਿੰਟੂ ਬੇਹਰਾ ਨੇ ਵਿਰਾਟ ਕੋਹਲੀ ਨਾਲ ਸਬੰਧਤ 15 ਟੈਟੂ ਆਪਣੇ ਸਰੀਰ ‘ਤੇ ਬਣਾਏ ਹਨ ਅਤੇ ਉਹ ਉਡੀਸਾ ਦਾ ਰਹਿਣ ਵਾਲਾ ਹੈ। ਪਤਾ ਇਹ ਵੀ ਲੱਗਾ ਹੈ ਕਿ ਪਿੰਟੂ ਭਾਰਤ ਅੰਦਰ ਖੇਡੇ ਜਾਂਦੇ ਹਰ ਮੈਚ ਨੂੰ ਦੇਖਣ ਜਾਂਦੇ ਹਨ। ਵਿਸ਼ਾਖਾਪਟਨਮ ਵਿਖੇ ਮੈਚ ਦੌਰਾਨ ਕਿਸੇ ਨਾ ਕਿਸੇ ਤਰੀਕੇ ਵਿਰਾਟ ਨੂੰ ਮਿਲੇ। ਵਿਰਾਟ ਨੇ ਦੇਖਦਿਆਂ ਹੀ ਪਿੰਟੂ ਨੂੰ ਜੱਫੀ ਪਾ ਲਈ ਅਤੇ ਇਸ ਦੌਰਾਨ ਉਹ ਭਾਵੁਕ ਵੀ ਹੋ ਗਏ। ਵਿਰਾਟ ਅਤੇ ਪਿੰਟੂ ਦੀ ਜੱਫੀ ਵਾਲੀ ਤਸਵੀਰ ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਰਾਟ ਖੁਦ ਵੀ ਟੈਟੂ ਦੇ ਬਣਵਾਉਣ ਦੇ ਸ਼ੌਕੀਨ ਹਨ ਅਤੇ ਉਨ੍ਹਾਂ ਦੇ ਹੱਥਾਂ ‘ਤੇ ਕਈ ਤਰ੍ਹਾਂ ਦੇ ਟੈਟੂ ਬਣੇ ਹੋਏ ਹਨ।