ਲੰਡਨ: ਜੇਕਰ ਤੁਸੀ ਵੀ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਪੜ੍ਹਾਈ ‘ਚ ਚੰਗਾ ਪ੍ਰਦਰਸ਼ਨ ਕਰੇ ਤਾਂ ਉਸਨੂੰ ਸੰਗੀਤ ਸਿਖਾਓ। ਇੱਕ ਰਿਸਰਚ ‘ਚ ਸਾਹਮਣੇ ਆਇਆ ਹੈ ਕਿ ਸੰਗੀਤ ਦਾ ਕੋਰਸ ਕਰਨ ਵਾਲੇ ਹਾਈ ਸਕੂਲ ਦੇ ਵਿਦਿਆਰਥੀ , ਸੰਗੀਤ ਨਾ ਸਿੱਖਣ ਵਾਲੇ ਵਿਦਿਆਰਥੀਆਂ ਦੇ ਮੁਕਾਬਲੇ ਪਰਿਖਿਆਂ ‘ਚ ਚੰਗੇ ਅੰਕ ਲੈਂਦੇ ਹਨ। ਦ ਜਨਰਲ ਐਜੁਕੇਸ਼ਨ ਸਾਈਕੋਲਾਜੀ ‘ਚ ਪ੍ਰਕਾਸ਼ਿਤ ਖੋਜ ਲਈ, ਸ਼ੋਧਕਰਤਾਵਾਂ ਨੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਪਬਲਿਕ ਸਕੂਲਾਂ ‘ਚ ਇੱਕ ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ‘ਤੇ ਅਧਿਐਨ ਕੀਤਾ।
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ‘ਚ ਪ੍ਰੋਫੈਸਰ ਪੀਟਰ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਕੋਈ ਇੱਕ ਸੰਗੀਤ ਸਾਜ਼ ਵਜਾਉਣਾ ਸਿੱਖਿਆ ਸੀ , ਉਹ ਪਰੀਖਿਆ ਵਿੱਚ ਚੰਗੇ ਅੰਕ ਹਾਸਲ ਕਰਦੇ ਸਨ। ਇਸ ਦੇ ਨਾਲ ਹੀ ਸੰਗੀਤ ਨਾ ਸਿੱਖਣ ਵਾਲੇ ਵਿਦਿਆਰਥੀਆਂ ਦੀ ਤੁਲਣਾ ‘ਚ ਉਨ੍ਹਾਂ ਦਾ ਅੰਗ੍ਰੇਜੀ , ਹਿਸਾਬ ਤੇ ਵਿਗਿਆਨ ਦੇ ਵਿਸ਼ਿਆਂ ‘ਚ ਪ੍ਰਦਰਸ਼ਨ ਵੀ ਚੰਗਾ ਸੀ।
ਖੋਜਕਾਰਾਂ ਨੇ ਇਹ ਵੀ ਪਾਇਆ ਕਿ ਸੰਗੀਤ ਦੀ ਸਿੱਖਿਆ ਅਤੇ ਅਕੈਡਮਿਕ ਉਪਲਬਧੀ ਦੇ ਵਿੱਚ ਦਾ ਪੂਰਵ-ਅਨੁਮਾਨ ਸੰਬੰਧ ਉਨ੍ਹਾਂ ਲੋਕਾਂ ਲਈ ਜ਼ਿਆਦਾ ਸਪੱਸ਼ਟ ਸੀ ਜੋ ਗਾਣੇ ਦੀ ਬਜਾਏ ਯੰਤਰਾਂ ਨੂੰ ਵਜਾਉਣ ‘ਚ ਜ਼ਿਆਦਾ ਦਿਲਚਸਪੀ ਲੈਂਦੇ ਸਨ।
ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ ਤੇ ਲੇਖਕ ਮਾਰਟਿਨ ਗੁਨ ਨੇ ਕਿਹਾ ਕਿ ਇੱਕ ਵਿਦਿਆਰਥੀ ਜਦੋਂ ਮਿਊਜਿਕ ਨੋਟੇਸ਼ਨ ਪੜ੍ਹਨਾ ਸਿੱਖਦਾ ਹੈ, ਤਾਂ ਉਸਦੀਆਂ ਅੱਖਾਂ- ਹੱਥ- ਦਿਮਾਗ ਦੇ ਵਿੱਚ ਤਾਲਮੇਲ ਵਿਕਸਿਤ ਹੁੰਦਾ ਹੈ। ਉਨ੍ਹਾਂ ਦੇ ਸੁਣਨ ਦੀ ਸਮਰੱਥਾ ਦਾ ਵਿਕਾਸ ਹੁੰਦਾ ਹੈ, ਟੀਮ ਦੇ ਰੂਪ ਵਿੱਚ ਉਹ ਬਿਹਤਰ ਪ੍ਰਦਰਸ਼ਨ ਕਰਦੇ ਹਨ ਅਤੇ ਪ੍ਰੈਕਟਿਸ ਕਰਨ ਲਈ ਉਨ੍ਹਾਂ ‘ਚ ਅਨੁਸਾਸ਼ਨ ਵੀ ਵਿਕਸਿਤ ਹੁੰਦਾ ਹੈ। ਇਹ ਸਾਰੇ ਅਨੁਭਵ ਵਿਦਿਆਰਥੀਆਂ ‘ਚ ਸਿੱਖਣ ਦੀ ਅਨੁਕੂਲਤਾ ਨੂੰ ਵਧਾਉਣ ‘ਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।