ਪਰਾਲੀ ਸੰਭਾਲਣ ਵਿੱਚ ਮੋਹਰੀ ਬਣਿਆ ਪਿੰਡ-ਗਾਲਿਬ ਖੁਰਦ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਦੇ ਮਾਹਿਰਾਂ ਦੀਆਂ ਪਸਾਰ ਗਤੀਵਿਧੀਆਂ ਸਦਕਾ ਪਰਾਲੀ ਸਾੜਨ ਕਾਰਨ ਹੋਣ ਵਾਲੇ ਅਜਿਹੇ ਪ੍ਰਭਾਵਾਂ ਤੋਂ ਕੁਝ ਕਿਸਾਨ ਜਾਗਰੂਕ ਹੋ ਚੁਕੇ ਹਨ ਅਤੇ ਇਸ ਪ੍ਰਕਿਰਿਆ ਨੂੰ ਰੋਕਣ ਲਈ ਵੀ ਆਪਣਾ ਯੋਗਦਾਨ ਪਾ ਰਹੇ ਹਨ। ਕਿਸਾਨਾਂ ਦੀ ਜਾਗਰੂਕਤਾ ਅਤੇ ਖੇਤੀ ਮਾਹਿਰਾਂ ਦੀ ਸੇਧ ਨਾਲ ਕਈ ਪਿੰਡ ਪਰਾਲੀ ਸਾੜਨਾ ਛਡ ਚੁਕੇ ਹਨ। ਇਹੋ ਜਿਹੀ ਹੀ ਇਕ ਮਿਸਾਲ ਪੇਸ਼ ਕਰਦਾ ਪਿੰਡ ਹੈ ‘ਗਾਲਿਬ ਖੁਰਦ’। ਜ਼ਿਲ•ਾ ਲੁਧਿਆਣਾ ਦਾ ਇਹ ਪਿੰਡ ਉਦਮੀ ਕਿਸਾਨਾਂ ਦੀ ਬਦੌਲਤ ਅਤੇ ਖੇਤੀ ਮਾਹਿਰਾਂ ਦੇ ਯਤਨਾਂ ਸਦਕਾ ਪਰਾਲੀ ਸਾੜਨ ਦੀ ਪ੍ਰਕਿਰਿਆ ਤੋਂ ਮੁਕਤ ਹੋ ਚੁਕਿਆ ਹੈ। ਇਸ ਪਿੰਡ ਦੇ ਜ਼ਿਆਦਾਤਰ ਕਿਸਾਨ, ਜੋ ਕਿ ਪਹਿਲਾਂ ਪਰਾਲੀ ਨੂੰ ਅਗ ਲਗਾਉਂਦੇ ਸਨ, ਹੁਣ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦੇ ਹਨ। ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਕਟਾਈ ਉਪਰੰਤ ‘ਕਟਰ-ਕਮ-ਸਪਰੈਡਰ’ ਜਾਂ ‘ਚੌਪਰ’ ਨਾਲ ਰਹਿੰਦ ਖੂੰਹਦ ਨੂੰ ਖੇਤ ਵਿਚ ਇਕ ਸਾਰ ਖਿਲਾਰ ਕੇ ਪੀ.ਏ.ਯੂ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਖੇਤ ਵਿਚ ਪਰਾਲੀ ਨੂੰ ਬਗੈਰ ਵਾਹੇ ਕਰਦੇ ਹਨ। ਇਸ ਸਮੇਂ ਪਿੰਡ ਵਿਚ ਅੱਠ ਹੈਪੀ ਸੀਡਰ ਮਸ਼ੀਨਾਂ ਹਨ ਜੋ ਲਾਗਲੇ ਪਿੰਡਾਂ ਵਿਚ ਵੀ ਬਿਜਾਈ ਲਈ ਵਰਤੀਆਂ ਜਾਦੀਆਂ ਹਨ।

ਪਿੰਡ ਦਾ ਕਿਸਾਨ ਜਸਪ੍ਰੀਤ ਸਿੰਘ ਦਸਦਾ ਹੈ ਕਿ ਉਸਨੇ  ਸਾਲ 2017 ਤੋਂ ਲੈ ਕੇ ਹੁਣ ਤਕ ਪਰਾਲੀ ਨੂੰ ਬਿਲਕੁਲ ਵੀ ਅਗ ਨਹੀ ਲਗਾਈ।ਸਾਲ 2017 ਵਿਚ ਉਸਨੇ ਪੀ.ਏ.ਯੂ ਨਾਲ ਆਪਣਾ ਰਾਬਤਾ ਕਾਇਮ ਕੀਤਾ ਅਤੇ ਉਹਨਾਂ ਦੀ ਸਲਾਹ ਨਾਲ ਹੀ ਹੈਪੀ ਸੀਡਰ ਦੀ ਵਰਤੋ ਸ਼ੁਰੂ ਕੀਤੀ ਜਿਸ ਨਾਲ ਕਣਕ ਦੀ ਫਸਲ ਦੇ ਝਾੜ ਵਿਚ ਵੀ ਵਾਧਾ ਹੋਇਆ। ਉਸਦੇ ਮੁਤਾਬਿਕ ਹੈਪੀ ਸੀਡਰ ਨਾਲ ਬਿਜਾਈ ਕੀਤੀ ਫਸਲ ਦਾ ਝਾੜ ਵਧੇਰੇ ਹੁੰਦਾ ਹੈ, ਦਾਣੇ ਮੋਟੇ, ਕੁਆਲਿਟੀ ਬਹੁਤ ਵਧੀਆ ਅਤੇ ਸਭ ਤੋਂ ਵਡੀ ਗਲ, ਗੁਲੀ-ਡੰਡੇ ਦੀ ਸਮਸਿਆ ਤੋਂ ਨਿਜਾਤ ਮਿਲਦੀ ਹੈ।ਇਸ ਮੁਹਿੰਮ ਨਾਲ ਜੁੜਨ ਤੋਂ ਬਾਅਦ ਉਸਦਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਹੋਰ ਵੀ ਕਈ ਮਾਹਿਰਾਂ ਨਾਲ ਤਾਲਮੇਲ ਕਾਇਮ ਹੋਇਆ ਹੈ ਜਿਸ ਕਾਰਨ ਉਹਨਾਂ ਵਲੋ ਦਿਤੀਆਂ ਸੇਧਾਂ ਨਾਲ ਉਸਦੀ ਕਿਰਸਾਨੀ ਨੂੰ ਨਵੀਂ ਸੇਧ ਮਿਲ ਹੈ।

ਪਿੰਡ ਦੇ ਇਕ ਹੋਰ ਕਿਸਾਨ ਰਵਿੰਦਰ ਸਿੰਘ ਦਾ ਕਹਿਣਾ ਹੈ ਕਿਹਾ ਲਾਂ ਕਿ ਸ਼ੁਰੂ ਵਿਚ ਹੈਪੀ ਸੀਡਰ ਦੀ ਵਰਤੋਂ ਕਰਨ ਵਿੱਚ ਕਈ ਤਰਾਂ ਦੀਆਂ ਸਮਿੱਸਆਵਾਂ ਆਈਆਂ ਪਰ ਵਾਤਾਵਰਨ ਨਾਲ ਮੋਹ ਹੋਣ ਕਾਰਨ ਉਸਨੇ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਨੂੰ ਜਾਰੀ ਰਖਿਆ। ਉਸਦਾ ਕਹਿਣਾ ਹੈ ਕਿ ਸਮੇਂ-ਸਮੇਂ ਤੇ ਉਸਨੂੰ ਪੀ.ਏ.ਯੂ ਦੇ ਮਾਹਿਰਾਂ ਵਲੋਂ ਵੀ ਯੋਗਦਾਨ ਮਿਲਦਾ ਰਿਹਾ ਹੈ, ਜਿਸ ਕਾਰਨ 2019 ਵਿਚ ਉਸਦੇ ਕਣਕ ਦੇ ਝਾੜ ਔਸਤਨ 23 ਕੁਇੰਟਲ ਪ੍ਰਤੀ ਏਕੜ ਰਿਹਾ ਜੋ ਕਿ ਸਾਲ 2018 ਨਾਲੋਂ 3 ਕੁਇੰਟਲ ਵਧ ਸੀ। ਪਿੰਡ ਵਾਲਿਆਂ ਅਨੁਸਾਰ, ਇਹ ਸਭ ਪਿੰਡ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿਖਿਆ ਵਿਭਾਗ ਵਲੋਂ ਨਾਬਾਰਡ ਨਾਲ ਮਿਲ ਕੇ ਪਰਾਲੀ ਪ੍ਰਬੰਧਨ ਲਈ ਚਲਾਈ ਜਾ ਰਹੀ ਮੁਹਿੰਮ ਸਦਕਾ ਸੰਭਵ ਹੋਈਆ ਹੈ ।

Share This Article
Leave a Comment