ਬਠਿੰਡਾ : ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਵਿਜੀਲੈਂਸ ਟੀਮ ਨੇ ਉਨ੍ਹਾਂ ਦੇ ਘਰ ਕਾਰਵਾਈ ਕੀਤੀ ਹੈ।DSP ਕੁਲਵੰਤ ਸਿੰਘ ਦੀ ਅਗਵਾਈ ਵਿੱਚ ਇੱਕ ਵੱਡੀ ਵਿਜੀਲੈਂਸ ਟੀਮ ਨੇ ਤਕਨੀਕੀ ਮਾਹਿਰਾਂ ਦੇ ਨਾਲ ਕਾਂਗੜ ਦੇ ਜੱਦੀ ਪਿੰਡ ਕਾਂਗੜ ਵਿੱਚ ਸਥਿਤ ਘਰ ਦਾ ਨਿਰੀਖਣ ਕੀਤਾ ਹੈ।
ਇਸ ਤੋਂ ਪਹਿਲਾਂ ਵਿਜੀਲੈਂਸ ਨੇ ਸਾਬਕਾ ਮੰਤਰੀ ਦੀਆਂ ਹੋਰ ਜਾਇਦਾਦਾਂ ਦੀ ਵੀ ਤਲਾਸ਼ੀ ਲਈ ਸੀ। ਜ਼ਿਕਰਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਵਿਜੀਲੈਂਸ ਟੀਮ ਗੁਰਪ੍ਰੀਤ ਕਾਂਗੜ ਦੇ ਘਰ ਪਹੁੰਚੀ ਸੀ। ਇਸ ਮੌਕੇ ਅਸੈੱਸਮੈਂਟ ਕਰਨ ਵਾਲੀ ਟੀਮ ਵੀ ਮੌਜੂਦ ਸੀ।
ਪਰ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਸਰਵੇ ਦੌਰਾਨ ਸਾਬਕਾ ਮੰਤਰੀ ਦਾ ਲੜਕਾ ਹਰਮਨਵੀਰ ਸਿੰਘ ਕਾਂਗੜ ਅਤੇ ਉਸ ਦਾ ਸਾਥੀ ਇੰਦਰਜੀਤ ਸਿੰਘ ਮੌਜੂਦ ਸਨ ਜਿਥੋਂ ਉਨ੍ਹਾਂ ਨੂੰ ਬਿਨਾਂ ਮੁਲਾਂਕਣ ਕੀਤਿਆਂ ਹੀ ਵਾਪਿਸ ਆਉਣਾ ਪਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।