ਵਿਜੀਲੈਸ ਬਿਉਰੋ ਟੀਮ ਫਰੀਦਕੋਟ ਵੱਲੋਂ ਥਾਣਾ ਸਦਰ ਫਾਜ਼ਿਲਕਾ ਦਾ ਏਐਸਆਈ ਰੰਗੇ ਹੱਥੀ ਗ੍ਰਿਫਤਾਰ

TeamGlobalPunjab
1 Min Read

ਫਰੀਦਕੋਟ: ਐੱਸ ਐੱਸ ਪੀ ਵਿਜੀਲੈਂਸ ਬਿਉਰੋ ਰੇਂਜ ਫਿਰੋਜਪੁਰ ਗੌਤਮ ਸਿੰਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ ਐੱਸ ਪੀ ਰਾਜ ਕੁਮਾਰ ਸਾਮਾ ਵਿਜੀਲੈਂਸ ਬਿਊਰੋ ਫ਼ਰੀਦਕੋਟ ਦੀ ਦੇਖ ਰੇਖ ਵਿੱਚ ਇੰਸਪੈਕਟਰ ਸਤਪ੍ਰੇਮ ਸਿੰਘ ਦੀ ਟੀਮ ਐਸ ਆਈ ਮਛਿੰਦਰ ਸਿੰਘ, ਏਐਸਆਈ ਹਰਮੇਲ ਸਿੰਘ, ਏਐਸਆਈ ਜਗਜੀਤ ਸਿੰਘ, ਜਸਕਰਨ ਸਿੰਘ, ਜਸਵਿੰਦਰ ਸਿੰਘ, ਗੁਰਿੰਦਰ ਸਿੰਘ, ਕਸ਼ਮੀਰ ਸਿੰਘ ਵੱਲੋਂ ਏਐਸਆਈ ਬਲਵੀਰ ਸਿੰਘ ਥਾਣਾ ਸਦਰ ਫਾਜ਼ਿਲਕਾ ਨੂੰ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਸਰਕਾਰੀ ਗਵਾਹਾਂ ਐਸਡੀਓ ਸੁਖਵਿੰਦਰ ਸਿੰਘ ਤੇ ਏਡੀਓ ਪਰਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।

ਸ਼ਿਕਾਇਤ ਕਰਤਾ ਕੁਲਦੀਪ ਸਿੰਘ ਵਾਸੀ ਬੱਖੂਸ਼ਾਹ ਜਿਲਾ ਫਾਜ਼ਿਲਕਾ ਨੇ ਸੂਚਨਾ ਦਿੱਤੀ ਸੀ ਕਿ ਉਨਾ ਦੇ ਖ਼ਿਲਾਫ਼ ਇਕ ਝੂਠਾ ਮੁਕੱਦਮਾ 118/19 ਥਾਣਾ ਸਦਰ ਫਾਜਿਲਕਾ ਵਿਖੇ ਦਰਜ ਹੋਇਆ ਸੀ ਜਿਸਨੂੰ ਪੜਤਾਲ ਉਪਰੰਤ ਕੈਂਸਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ ਪਰ ਏਐਸਆਈ ਬਲਵੀਰ ਭੱਟੀ ਵੱਲੋਂ ਉਕਤ ਕਾਰਵਾਈ ਕਰਨ ਬਦਲੇ 20000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ, ਜਿਸਨੇ ਦੋ ਹਜ਼ਾਰ ਐਡਵਾਂਸ ਲੈ ਲਏ ਸਨ ਤੇ 4000 ਅੱਜ ਲੈਣੇ ਸਨ ਜਿਸ ਤੇ ਕੁਲਦੀਪ ਸਿੰਘ ਵੱਲੋ ਵਿਜੀਲੈਸ ਨਾਲ ਰਾਬਤਾ ਕੀਤਾ ਗਿਆ ਅਤੇ ਵਿਜੀਲੈਸ ਟੀਮ ਨੇ ਟ੍ਰੈਪ ਲਗਾਕੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।

Share this Article
Leave a comment