ਚੰਡੀਗੜ੍ਹ :– ਸਿੱਖਿਆ ਖੇਤਰ ’ਚ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ ਤੇ ਤਰਨਤਾਰਨ ਜ਼ਿਲ੍ਹਿਆਂ ’ਚ ਤਾਇਨਾਤ ਅਧਿਆਪਕਾਂ ਦੀ ਹੁਣ ਦੂਜੇ ਜ਼ਿਲ੍ਹਿਆਂ ’ਚ ਬਦਲੀ ਸੌਖੀ ਨਹੀਂ ਹੋ ਸਕੇਗੀ।
ਵਿਧਾਨ ਸਭਾ ਨੇ ਪੰਜਾਬ ਐਜੂਕੇਸ਼ਨ ਬਿਲ 2021 ’ਤੇ ਮੋਹਰ ਲਾ ਦਿੱਤੀ ਹੈ। ਸਦਨ ’ਚ ਸਿੱਖਿਆ ਮੰਤਰੀ ਵਿਜੈ ਇੰਦਰਾ ਸਿੰਗਲਾ ਵੱਲੋਂ ਬਿਲ ਪੇਸ਼ ਕਰਨ ’ਤੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਵੈੱਲ ’ਚ ਜਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਪਰ ਸਦਨ ’ਚ ਬਹੁਮਤ ਹੋਣ ’ਤੇ ਸਦਨ ਨੇ ਬਿਲ ਪਾਸ ਕਰ ਦਿੱਤਾ।