ਨਿਊਜ਼ ਡੈਸਕ :- ਬਾਲੀਵੁੱਡ ਦੇ ਦਿੱਗਜ ਅਦਾਕਾਰ ਸ਼ਾਹਰੁਖ ਖਾਨ ਦੀ ਫਿਲਮ ‘ਸਵਦੇਸ’ ਅਜੇ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਸਿਨੇਮਾਘਰਾਂ ਦੀ ਇਕ ਵਿਸ਼ੇਸ਼ ਫਿਲਮਾਂ ਚੋਂ ਇੱਕ ਹੈ। ਇਸ ਫਿਲਮ ‘ਚ ਸ਼ਾਹਰੁਖ ਦੇ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ। ‘ਸਵਦੇਸ’ ਦੇ ਗਾਣੇ ਵੀ ਕਾਫ਼ੀ ਹਿੱਟ ਹੋਏ ਸਨ। ਫਿਲਮ ‘ਸਵਦੇਸ’ ਸਾਲ 2004 ‘ਚ ਆਈ ਸੀ ਤੇ ਸ਼ਾਹਰੁਖ ਖਾਨ ਦੀ ਇਸ ਫਿਲਮ ਦਾ ਟਾਈਟਲ ਟਰੈਕ ਹੁਣ ਯੂਐਸ ਨੇਵੀ ਦੇ ਜਵਾਨਾਂ ਨੇ ਗਾਇਆ ਹੈ।
ਦਰਅਸਲ, ਯੂਐਸ ਨੇਵੀ ਦੇ ਜਵਾਨਾਂ ਵਲੋਂ ਗਾਏ ਗਏ ਗਾਣੇ ‘ਯੇ ਜੋ ਦੇਸ ਹੈ ਤੇਰਾ’ ਦੀ ਵੀਡੀਓ ਨੂੰ ਯੂਐਸ ‘ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ‘ਤੇ ਸਾਂਝਾ ਕੀਤਾ ਹੈ।
🇺🇸🇮🇳 The @usnavyband Sea Chanters share a song of happiness and love at a small performance for the @USNavyCNO and the Ambassador of India to the United States, @SandhuTaranjitS.
The Navy Band has been connecting the @USNavy to our partner nations since 1925! #HappyHoli https://t.co/2VYPhB3t5S
— U.S. Navy Band (@usnavyband) March 28, 2021
ਇਸਤੋਂ ਇਲਾਵਾ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਭਾਰਤ-ਅਮਰੀਕਾ ਸਬੰਧਾਂ ਦੀ ਪ੍ਰਸ਼ੰਸਾ ਕੀਤੀ। ਉਸਨੇ ਆਪਣੇ ਟਵੀਟ ‘ਚ ਲਿਖਿਆ, ‘ਇਹ ਉਹ ਬੰਧਨ ਹੈ ਜੋ ਕਦੇ ਨਹੀਂ ਟੁੱਟ ਸਕਦਾ!
Thank u for sharing this sir. How lovely. Git all nostalgic about the time spent making this beautiful film and belief sung in the song. Thanx @AshGowariker @RonnieScrewvala @arrahman & everyone who made it possible. https://t.co/rFRKcHTDCg
— Shah Rukh Khan (@iamsrk) March 29, 2021
ਦੱਸ ਦਈਏ ਯੂਐਸ ਨੇਵੀ ਦੇ ਜਵਾਨਾਂ ਵਲੋਂ ਗਾਏ ਗਾਣੇ ‘ਯੇ ਦੇਸ਼ ਹੈ ਤੇਰਾ’ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਤੇ ਸ਼ਾਹਰੁਖ ਖਾਨ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।