VIDEO: ਪ੍ਰੀ-ਵੈਡਿੰਗ ਫੋਟੋਸ਼ੂਟ ਦੌਰਾਨ ਜੋੜੇ ਨਾਲ ਵਾਪਰਿਆ ਹਾਦਸਾ

TeamGlobalPunjab
2 Min Read

ਅੱਜ ਕੱਲ ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਫੋਟੋਸ਼ੂਟ ਅਤੇ ਵੈਡਿੰਗ ਫੋਟੋਸ਼ੂਟ ਦਾ ਚਲਨ ਤੇਜੀ ਨਾਲ ਵਧ ਰਿਹਾ ਹੈ। ਸ਼ੂਟ ਦੌਰਾਨ ਜੋੜੇ ਕੁਝ ਨਵਾਂ ਤੇ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਵਿਆਹ ਦੇ ਉਨ੍ਹਾਂ ਕੀਮਤੀ ਪਲਾਂ ਨੂੰ ਯਾਦਗਾਰ ਬਣਾਉਣ ਲਈ ਕੀ ਕੁਝ ਨਹੀਂ ਕਰਦੇ ਹਨ ਪਰ ਪ੍ਰੀ-ਵੈਡਿੰਗ ਫੋਟੋਸ਼ੂਟ ਕਰ ਰਹੇ ਜੋੜੇ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਜੋੜੇ ਨਾਲ ਹਾਦਸਾ ਵਾਪਰ ਜਾਂਦਾ ਹੈ।

ਅਸਲ ‘ਚ ਕੇਰਲ ਦੇ ਇੱਕ ਜੋੜੇ ਨਾਲ ਕੁਝ ਅਜਿਹਾ ਹੋਇਆ ਜਿਸਨੂੰ ਹਰ ਕਿਸੇ ਨੇ ਹੈਰਾਨ ਕਰ ਕੇ ਰੱਖ ਦਿੱਤਾ। ਫੋਟੋਸ਼ੂਟ ਦੌਰਾਨ ਇੱਕ ਜੋੜਾ ਕਿਸ਼ਤੀ ‘ਚ ਬੈਠ ਕੇ ਆਪਣੀ ਫੋਟੋਆਂ ਖਿਚਵਾ ਰਿਹਾ ਸੀ ਕਿ ਉਸੇ ਵੇਲੇ ਅਚਾਨਕ ਕਿਸ਼ਤੀ ਪਲਟ ਗਈ ਤੇ ਦੋਵੇਂ ਨਦੀ ‘ਚ ਡਿੱਗ ਗਏ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ।

https://www.facebook.com/WeddplannerWeddingStudio/videos/1596808883782488/

ਦੱਸ ਦੇਈਏ ਕਿ ਇਹ ਵੀਡੀਓ ਯੂਟਿਊਬ ‘ਤੇ ਵੈਡਿੰਗਪਲਾਨਰ ਵੈਡਿੰਗ ਸਟੂਡੀਓ ਨੇ ਸ਼ੇਅਰ ਕੀਤਾ ਹੈ। ਜੋੜੇ ਦਾ ਨਾਮ ਤੀਜਿਨ ਅਤੇ ਸ਼ਿਲਪਾ ਹੈ ਦੋਵੇਂ ਪੰਬਾ ਨਦੀ ‘ਚ ਸ਼ੂਟ ਕਰਵਾਉਣ ਪੁੱਜੇ ਸਨ। ਦੋਵੇਂ ਇੱਕ – ਦੂੱਜੇ ਨੂੰ ਵੇਖ ਰਹੇ ਸਨ ਅਤੇ ‘ਤੇ ਉਨ੍ਹਾਂ ‘ਤੇ ਪਾਣੀ ਦੀਆਂ ਬੌਛਾੜਾ ਪੈ ਰਹੀਆਂ ਸਨ। ਸਟੂਡੀਓ ਦੇ ਮੈਂਬਰ ਨੇ ਮੀਡੀਆ ਨੂੰ ਦੱਸਿਆ ਕਿ ਕਿਸ਼ਤੀ ਨੂੰ ਹਿਲਾਉਣ ਦਾ ਆਈਡੀਆ ਸਟੂਡੀਓ ਦਾ ਹੀ ਸੀ ।

- Advertisement -

ਸਟੂਡੀਓ ਵੱਲੋਂ ਕਿਹਾ ਗਿਆ ਇਹ ਆਈਡੀਆ ਰਾਏ ਲਾਰੇਂਸ ਦਾ ਸੀ ਜੋ ਫੋਟੋਗਰਾਫਰ ਹਨ ਅਤੇ ਸਟੂਡੀਓ ਦੇ ਮਾਲਿਕ ਹਨ। ਜੋੜੇ ਨੂੰ ਨਹੀਂ ਪਤਾ ਸੀ ਕਿ ਕਿਸ਼ਤੀ ਨੂੰ ਹਿਲਾਉਣ ਦਾ ਕੋਈ ਪਲਾਨ ਹੈ। ਹਾਲਾਂਕਿ ਪਰਫੈਕਟ ਫੋਟੋ ਕਲਿਕ ਹੋਣ ਤੋਂ ਬਾਅਦ ਦੋਵੇਂ ਕਿਸ਼ਤੀ ਤੋਂ ਪਲਟ ਗਏ। ਵੀਡੀਓ ਨੂੰ ਬੀਤੇ ਸੋਮਵਾਰ ਅਪਲੋਡ ਕੀਤਾ ਗਿਆ ਹੈ ਜਿਸਨੂੰ ਹੁਣ ਤੱਕ 2 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ ।

Share this Article
Leave a comment