ਫਰਿਜ਼ਨੋ: ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਉਨ੍ਹਾਂ ਦੇ ਪਤੀ ਅਧਿਕਾਰਿਤ ਰਿਹਾਇਸ਼ੀ ‘ਚ ਜਾਣ ਤੋਂ ਪਹਿਲਾਂ ਵਾਈਟ ਹਾਊਸ ਦੇ ਨੇੜੇ ਅਸਥਾਈ ਤੌਰ ‘ਤੇ ਬਲੇਅਰ ਹਾਊਸ ਵਿਚ ਰਹਿਣਗੇ।
ਰਿਪੋਰਟਾਂ ਮੁਤਾਬਕ ਉਪ ਰਾਸ਼ਟਰਪਤੀ ਦੀ ਅਧਿਕਾਰਿਤ ਸਰਕਾਰੀ ਰਿਹਾਇਸ਼ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਕਮਲਾ ਹੈਰਿਸ ਨੂੰ ਬਲੇਅਰ ਹਾਊਸ ਵਿਚ ਜਾਣਾ ਪੈ ਰਿਹਾ ਹੈ। ਹਾਲਾਂਕਿ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਪਤੀ ਵਾਸ਼ਿੰਗਟਨ, ਡੀ. ਸੀ. ‘ਚ ਇਕਘਰ ਦੇ ਮਾਲਕ ਹਨ ਪਰ ਉਹ ਘਰ ਇਕ ਉਪ ਰਾਸ਼ਟਰਪਤੀ ਲਈ ਸੁਰੱਖਿਆ ਦੇ ਪ੍ਰੋਟੋਕੋਲ ਨੂੰ ਪੂਰਾ ਨਹੀਂ ਕਰਦਾ।
ਬਲੇਅਰ ਹਾਊਸ ਵਾਈਟ ਹਾਊਸ ਨੇੜ੍ਹੇ ਪੈਨਸਿਲਵੇਨੀਆ ਐਵੀਨਿਊ ‘ਚ ਸਥਿਤ ਹੈ। 1824 ਵਿਚ ਬਣਿਆ ਇਹ ਘਰ ਰਾਸ਼ਟਰਪਤੀ ਦੇ ਸਰਕਾਰੀ ਮਹਿਮਾਨਾਂ ਦੀ ਮੇਜ਼ਬਾਨੀ ਲਈ ਵਰਤਿਆ ਜਾਂਦਾ ਹੈ, ਜਿਸ ‘ਚ ਵਿਦੇਸ਼ੀ ਪ੍ਰਧਾਨ ਵੀ ਸ਼ਾਮਲ ਹਨ।
ਦੱਸਣਯੋਗ ਹੈ ਕਿ ਹਾਲ ਹੀ ਵਿਚ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਨ੍ਹਾਂ ਦੇ ਕੁੱਝ ਪਰਿਵਾਰਿਕ ਮੈਂਬਰ ਵੀ ਉਨ੍ਹਾਂ ਦੀ ਤਾਜਪੋਸ਼ੀ ਤੋਂ ਇਕ ਰਾਤ ਪਹਿਲਾਂ ਬਲੇਅਰ ਹਾਊਸ ਵਿਚ ਹੀ ਰੁਕੇ ਸਨ।