ਚੰਡੀਗੜ੍ਹ – ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਤੇ ਅਕਾਲੀ ਆਗੂ ਅਜੇਪਾਲ ਸਿੰਘ ਮੀਰਾਂਕੋਟ ਅਤੇ ਸੀਨੀਅਰ ਯੂਥ ਆਗੂ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਤੇ ਪਰਮਜੀਤ ਸਿੰਘ ਅੱਜ ਆਪਣੀ ਸਾਰੀ ਟੀਮ ਨਾਲ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ‘ਚ ਸਿਆਸੀ ਆਗੂਆਂ ਦਾ ਇੱਕ ਪਾਰਟੀ ਤੋਂ ਦੂਜੀ ਪਾਰਟੀ ‘ਚ ਸ਼ਾਮਲ ਹੋਣ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਭਾਵੇਂ ਕਿ ਟਿਕਟਾਂ ਦੀ ਵੰਡ, ਨਾਮਜ਼ਦਗੀ ਪੱਤਰ ਭਰਨ ਦਾ ਦੌਰ ਤੇ ਕਾਗਜ਼ ਵਾਪਸ ਲੈਣ ਤੱਕ ਦਾ ਸਿਲਸਿਲਾ ਖ਼ਤਮ ਹੋ ਕੇ ਚੋਣਾਂ ਦੀ ਕਾਰਜ ਹੁਣ ਅਗਲੇ ਪੜਾਅ ‘ਚ ਚਲੇ ਗਿਆ ਹੈ ਪਰ ਦਲ ਬਦਲੂਆਂ ਵੱਲੋਂ ਇੱਕ ਪਾਰਟੀ ਤੋਂ ਦੁੂਜੀ ‘ਚ ਸ਼ਾਮਿਲ ਹੋਣ ਦਾ ਦੌਰ ਅਜੇ ਵੀ ਬਰਕਰਾਰ ਹੈ।