ਓਟਾਵਾ : ਕੈਨੇਡਾ ਦੇ ਜਿਆਦਾਤਰ ਸੂਬਿਆਂ ਵਿਚ ਕੋਰੋਨਾ ਦੇ ਮਾਮਲੇ ਬੇਹੱਦ ਘੱਟ ਚੁੱਕੇ ਹਨ, ਜਿਸ ਤੋਂ ਬਾਅਦ ਹੌਲੀ-ਹੌਲੀ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ। ਓਟਾਵਾ ਪਬਲਿਕ ਹੈਲਥ (ਓਪੀਐਚ) ਨੇ ਮੰਗਲਵਾਰ ਨੂੰ ਇਕ ਹੋਰ ਕੋਵਿਡ-19 ਦਾ ਕੇਸ ਦਰਜ ਕੀਤਾ ਅਤੇ ਅੱਜ ਇੱਥੇ ਕੋਵਿਡ ਕਾਰਨ ਕੋਈ ਮੌਤ ਦਰਜ ਨਹੀਂ ਹੋਈ । ਸਿਹਤ ਵਿਭਾਗ ਅਨੁਸਾਰ ਹੁਣ ਵੀ ਇੱਥੇ ਕੋਵਿਡ ਦੇ 33 ਸਰਗਰਮ ਕੇਸ ਹਨ।
ਸ਼ਹਿਰ ਦੇ ਸਿਹਤ ਵਿਭਾਗ ਦੇ ਮੈਡੀਕਲ ਅਫਸਰ, ਡਾ: ਵੀਰਾ ਏਚੇਜ਼ ਅਨੁਸਾਰ, ‘ਵੈਕਸੀਨੇਸ਼ਨ ਹੁਣ ਵਾਇਰਸ ਤੇ ਭਾਰੀ ਪੈ ਰਹੀ ਹੈ, ਕੋਰੋਨਾ ਦੇ ਕੇਸ ਤੇਜ਼ੀ ਨਾਲ ਘਟ ਰਹੇ ਹਨ। ‘
ਪੂਰਬੀ ਓਂਟਾਰੀਓ ਅਤੇ ਪੱਛਮੀ ਕਿਊਬੈਕ ਵਿੱਚ ਇਸ ਸਮੇਂ ਕੋਵਿਡ ਦੇ 100 ਤੋਂ ਘੱਟ ਸਰਗਰਮ ਕੇਸ ਹਨ ।
ਆਊਟੌਇਸ ਵਿਚ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਕ ਹੋਰ ਕੇਸ ਦੀ ਰਿਪੋਰਟ ਕੀਤੀ ।
ਜ਼ਿਆਦਾਤਰ ਪੂਰਬੀ ਓਂਟਾਰੀਓ ਹੈਲਥ ਯੂਨਿਟ ਆਮ ਤੌਰ ‘ਤੇ ਹਫਤੇ ਵਿਚ ਕੁਝ ਮੁੱਢਲੇ ਨਵੇਂ ਕੇਸਾਂ ਦੀ ਰਿਪੋਰਟ ਕਰ ਰਹੇ ਹਨ, ਅਤੇ ਉਨ੍ਹਾਂ ਵਿਚ ਤਕਰੀਬਨ ਪੰਜ ਜਾਂ ਘੱਟ ਸਰਗਰਮ ਮਾਮਲੇ ਹਨ।
ਅਪਵਾਦ ਕਿੰਗਸਟਨ ਖੇਤਰ ਹੈ, ਜਿੱਥੇ ਕਿ ਸੋਮਵਾਰ ਤੱਕ ਕੋਵਿਡ ਦੇ 16 ਸਰਗਰਮ ਮਾਮਲੇ ਸਾਹਮਣੇ ਆਏ ਹਨ ਅਤੇ ਇਹਨਾਂ ਸਾਰੇ ਕੇਸਾਂ ਨੂੰ ਇੱਕ ਹਸਪਤਾਲ ਦੇ ਫੈਲਿਆ ਦੱਸਿਆ ਜਾ ਰਿਹਾ ਹੈ।
ਵੱਡੀ ਗੱਲ ਇਹ ਕਿ ਓਂਟਾਰੀਓ ਸਰਕਾਰ ਸ਼ੁੱਕਰਵਾਰ ਨੂੰ COVID-19 ਪਾਬੰਦੀਆਂ ਨੂੰ ਹੋਰ ਘਟਾਉਣ ਜਾ ਰਹੀ ਹੈ। ਇਸ ਵਾਰ ਵੱਡੇ ਇਕੱਠ ਕਰਨ, ਇਨਡੋਰ ਡਾਇਨਿੰਗ ਅਤੇ ਜਿਮ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ ।
ਹਾਲ ਹੀ ਵਿੱਚ ਢਿੱਲੇ ਕੀਤੇ ਦੂਰੀ ਦੇ ਨਿਯਮਾਂ ਦੇ ਨਾਲ ਸਾਰਾ ਕਿਊਬਿਕ ਗ੍ਰੀਨ ਜ਼ੋਨ ਨਿਯਮਾਂ ਦੇ ਅਧੀਨ ਹੈ ।