ਮੁੰਬਈ/ਚੰਡੀਗੜ੍ਹ: ਮੁੰਬਈ ਸਥਿਤ ਮੰਗਲਵਾਰ ਸ਼ਾਮ ਨੂੰ ਯਾਦਗਾਰ ਵਿਚ ਤਬਦੀਲ ਕੀਤੇ ਗਏ ਡਾ: ਬਾਬਾ ਸਾਹਿਬ ਅੰਬੇਦਕਰ ਦੇ ਘਰ ਰਾਜਗ੍ਰਹਿ ਦੀ ਭੰਨਤੋੜ ‘ਤੇ ਹਮਲਾ ਕਰਨ ਵਾਲੇ ਅਣਪਛਾਤੇ ਬਦਮਾਸ਼ਾਂ ਇਸ ਕਾਇਰਤਾਪੂਰਨ ਕਾਰਵਾਈ ਦੀ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਅਲਾਇੰਸ ਪ੍ਰਧਾਨ ਪਰਮਜੀਤ ਸਿੰਘ ਕੈਂਥ ਕਿਹਾ ਕਿ ਭਾਰਤੀ ਸੰਵਿਧਾਨ ਦੇ ਆਰਕੀਟੈਕਟ ਡਾ: ਬਾਬਾ ਸਾਹਿਬ ਅੰਬੇਦਕਰ ਦੇ ਘਰ ਦੀ ਭੰਨ-ਤੋੜ ਕਰਨ ਵਾਲੀਆਂ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ।
ਉਹਨਾਂ ਅੱਗੇ ਕਿਹਾ ਕਿ ਇਹ “ਦੁਸ਼ਟ ਮਾਨਸਿਕਤਾ ਵਾਲੇ ਸਮਾਜ ਵਿਰੋਧੀ ਅਨਸਰਾਂ ਦਾ ਕੰਮ” ਹੈ।ਡਾ. ਬਾਬਾ ਸਾਹਿਬ ਅੰਬੇਦਕਰ ਦੀ ਮੁੰਬਈ ਵਿੱਚ ਰਿਹਾਇਸ਼ ਉੱਤੇ ਹੋਈ ਭੰਨਤੋੜ ਨੂੰ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਕਿਸੇ ਵੀ ਕੀਮਤ ‘ਤੇ ਯਾਦਗਾਰ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰਾਂਗੇ।ਕੈਂਥ ਕਿਹਾ ਕਿ ਵਿਅਕਤੀਆਂ ਨੇ ਸ਼ੀਸ਼ੇ ਦੀਆਂ ਖਿੜਕੀਆਂ ‘ਤੇ ਪੱਥਰ ਸੁੱਟੇ ਅਤੇ ਸੀ.ਸੀ.ਟੀ.ਵੀ ਕੈਮਰੇ ਅਤੇ ਪੌਦਿਆਂ ਨੂੰ ਨੁਕਸਾਨ ਪਹੁੰਚਾਇਆ।
ਅਜਿਹੀਆਂ ਘਟਨਾਵਾਂ ਨਾਲ ਸਮਾਜ ਵਿਚ ਸਮਾਜਿਕ ਤਨਾਅ ਪੈਂਦਾ ਹੁੰਦਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੂੰ ਤੁਰੰਤ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਮੁੰਬਈ ਨਿਵਾਸ ‘ਤੇ ਹੋਈ ਭੰਨ-ਤੋੜ ਦੋ ਮੰਜ਼ਿਲਾ ਵਿਰਾਸਤੀ ਬੰਗਲੇ ਵਿੱਚ ਅੰਬੇਦਕਰ ਅਜਾਇਬ ਘਰ ਹੈ ਜਿੱਥੇ ਬਾਬੇ ਸਾਹਿਬ ਦੀਆਂ 50,000 ਤੋਂ ਵੱਧ ਕਿਤਾਬਾਂ ਦਾ ਸੰਗ੍ਰਹਿ, ਪੋਰਟਰੇਟ, ਅਸਥੀਆਂ ਅਤੇ ਸਮਾਨ ਹੈ। ਉਹਨਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਜੋ ਸਮਾਜ ਵਿਚ ਮੰਦਭਾਗੀਆਂ ਘਟਨਾਵਾਂ ਵਾਪਰ ਦੀਆਂ ਹਨ ਤਾਂ ਸਮਾਜਿਕ ਤਾਣੇ ਬਾਨੇ ਵਿੱਚ ਸਤਿਕਾਰ ਦੀ ਭਾਵਨਾਵਾਂ ਨੂੰ ਧੱਕਾ ਲਗਦਾ ਹੈ। ਅਜਿਹੀਆਂ ਘਟਨਾਵਾਂ ਨਾਲ ਸਮਾਜ ਵਿਚ ਸਮਾਜਿਕ ਤਨਾਅ ਪੈਂਦਾ ਹੁੰਦਾ ਹੈ।ਕੈਂਥ ਕਿਹਾ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।