ਚੰਡੀਗੜ੍ਹ-ਚੰਡੀਗੜ੍ਹ ਸਪੋਰਟਸ ਡਿਪਾਰਟਮੈਂਟ ਨੇ ਇਲਾਕੇ ‘ਚ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਯੂ ਟੀ ਦੇ ਸਾਰੇ ਸਪੋਰਟਸ ਕੰਪਲੈਕਸ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਸਪੋਰਟਸ ਡਾਇਰੈਕਟਰ ਰਾਜਦੀਪ ਸਿੰਘ ਸੈਨੀ ਨੇ ਦਸਿਆ ਕਿ ਚੰਡੀਗੜ੍ਹ ‘ਚ ਸਾਰੇ ਸਪੋਰਟਸ ਕੰਪਲੈਕਸ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਇਹ ਫੁਰਮਾਨ ਅਗਲੇ ਆਦੇਸ਼ਾਂ ਤੱਕ ਜਾਰੀ ਰਹਿਣਗੇ। ਉਹਨਾਂ ਨੇ ਕਿਹਾ ਕਿ ਖਿਡਾਰੀਆਂ ਦੀ ਸਿਹਤ ਦੀ ਫਿਕਰ ਤੇ ਸੁਰਖਿਆ ਸਾਡੇ ਲਈ ਅਹਿਮ ਹੈ । ਇਸੇ ਗੱਲ ਨੂੰ ਧਿਆਨ ਚ’ ਰਖਦੇ ਹੋਏ ਸਪੋਰਟਸ ਗਤੀਵਿਧੀਆਂ ਤੇ ਹਾਲ ਦੀ ਘੜੀ ਰੋਕ ਲਾ ਦਿੱਤੀ ਗਈ ਹੈ । ਉਹਨਾਂ ਕਿਹਾ ਕਿ ਮੁਲਕ ਵਿਚ ਕੋਰੋਨਾ ਕੇਸਾਂ ਦੇ ਵੱਧ ਰਹੀ ਗਿਣਤੀ ਨੂੰ ਵੇਖਦੇ ਹੋਏ ਇਹ ਫੈਸਲਾ ਖਿਡਾਰੀਆਂ ਦੇ ਹੱਕ ਵਿੱਚ ਲਿਆ ਗਿਆ ਹੈ।