ਅਮਰੀਕਾ : ਊਰਜਾ ਵਿਭਾਗ ’ਚ ਸੀਨੀਅਰ ਅਹੁਦਿਆਂ ’ਤੇ ਭਾਰਤੀ-ਅਮਰੀਕੀਆਂ ਦੀ ਨਿਯੁਕਤੀ

TeamGlobalPunjab
2 Min Read

 ਵਾਸ਼ਿੰਗਟਨਬਾਇਡਨ ਪ੍ਰਸ਼ਾਸਨ ਵੱਲੋਂ ਚਾਰ ਭਾਰਤੀ-ਅਮਰੀਕੀਆਂ ਨੂੰ ਊਰਜਾ ਵਿਭਾਗ ’ਚ ਸੀਨੀਅਰ ਅਹੁਦਿਆਂ ’ਤੇ ਨਿਯੁਕਤ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਤਾਰਕ ਸ਼ਾਹ ਨੂੰ ਸਟਾਫ਼ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ’ਤੇ ਸੇਵਾ ਨਿਭਾਉਣ ਵਾਲੇ ਉਹ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ। ਤਾਨਿਆ ਦਾਸ ਨੂੰ ਵਿਗਿਆਨ ਦਫ਼ਤਰ  ’ਚ ਸਟਾਫ਼ ਦਾ ਮੁਖੀ ਲਗਾਇਆ ਹੈ। ਨਾਰਾਇਣ ਸੁਬਰਾਮਨੀਅਨ ਜਨਰਲ ਕੌਂਸਲ ਦੇ ਦਫ਼ਤਰ  ’ਚ ਕਾਨੂੰਨੀ ਸਲਾਹਕਾਰ ਦੇ ਅਹੁਦੇ ’ਤੇ ਨਿਯੁਕਤ ਕੀਤੇ ਗਏ ਹਨ ਤੇ ਸ਼ੁਚੀ ਤਲਾਤੀ ਨੂੰ ਜੈਵਿਕ ਊਰਜਾ ਦੇ ਦਫ਼ਤਰ  ’ਚ ਸਟਾਫ਼ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ।

ਊਰਜਾ ਵਿਭਾਗ ਵਿੱਚ 19 ਸੀਨੀਅਰ ਅਹੁਦਿਆਂ ’ਤੇ ਨਿਯੁਕਤੀਆਂ ਦਾ ਐਲਾਨ ਕਰਨ ਤੋਂ ਬਾਅਦ ਸ੍ਰੀ ਸ਼ਾਹ ਨੇ ਕਿਹਾ, ‘‘ਇਹ ਪ੍ਰਤਿਭਾਵਾਨ ਤੇ ਕੁਸ਼ਲ ਜਨ ਸੇਵਕ ਰਾਸ਼ਟਰਪਤੀ ਜੋਅ ਬਾਇਡਨ ਦੇ ਜਲਵਾਯੂ ਬਦਲਾਅ ਦੇ ਸੰਕਟ ਤੋਂ ਨਜਿੱਠਣ ਅਤੇ ਭਵਿੱਖ  ’ਚ ਇਕ ਬਿਹਤਰ ਸਵੱਛ ਊਰਜਾ ਦੇ ਨਿਰਮਾਣ ਦੇ ਟੀਚੇ ਨੂੰ ਪੂਰਾ ਕਰਨਗੇ।’’

ਇਸ ਤੋਂ ਇਲਾਵਾ, ਡੇਵਿਡ ਜੀ ਹੁਇਜ਼ੇਗਾ ਊਰਜਾ ਵਿਭਾਗ ’ਚ ਕਾਰਜਕਾਰੀ ਸਕੱਤਰ ਵਜੋਂ ਸੇਵਾ ਨਿਭਾਉਣਗੇ। ਹਾਲ ਹੀ ਵਿੱਚ ਉਹ ਰਾਸ਼ਟਰੀ ਪਰਮਾਣੂ ਸੁਰੱਖਿਆ ਪ੍ਰਸ਼ਾਸਨ ’ਚ ਸਹਾਇਕ ਪ੍ਰਿੰਸੀਪਲ ਡਿਪਟੀ ਪ੍ਰਸ਼ਾਸਕ ਦੇ ਅਹੁਦਾ ’ਤੇ ਸਨ ਤੇ ਉਹ 1987 ਤੋਂ ਵਿਭਾਗ ਨਾਲ ਜੁੜੇ ਹੋਏ ਸਨ। ਤਰਕ ਸ਼ਾਹ ਊਰਜਾ ਨੀਤੀ ਦੇ ਮਾਹਰ ਹਨ ਤੇ ਪਿਛਲੇ ਦਹਾਕੇ ’ਚ ਮੌਸਮੀ ਤਬਦੀਲੀ ਨਾਲ ਨਜਿੱਠਣ ਲਈ ਕੰਮ ਕੀਤਾ ਹੈ। ਤਾਨਿਆ ਦਾਸ ਹਾਲ ਹੀ ’ਚ ਯੂਐਸ ਦੇ ਪ੍ਰਤੀਨਿਧ ਸਦਨ ’ਚ ਵਿਗਿਆਨ, ਪੁਲਾੜ ਤੇ ਤਕਨਾਲੋਜੀ ਕਮੇਟੀ ਦੀ ਪੇਸ਼ੇਵਰ ਮੈਂਬਰ ਸੀ। ਇਸ ਸਮੇਂ ਦੌਰਾਨ ਉਸਨੇ ਸਵੱਛ ਊਰਜਾ ਤੇ ਨਿਰਮਾਣ ਨੀਤੀ ਨਾਲ ਜੁੜੇ ਬਹੁਤ ਸਾਰੇ ਮੁੱਦਿਆਂ ‘ਤੇ ਕੰਮ ਕੀਤਾ।

 

- Advertisement -

TAGGED: , ,
Share this Article
Leave a comment