ਵਾਸ਼ਿੰਗਟਨ: ਅਰਲਿੰਗਟਨ ਨੈਸ਼ਨਲ ਮੈਮੋਰੀਅਲ ਨੇ ਅਮਰੀਕੀ ਸਿੱਖ ਫ਼ੌਜੀ ਗੁਰਪ੍ਰੀਤ ਸਿੰਘ ਦੇ ਸਨਮਾਨ ਵਿੱਚ ਸਮਾਗਮ ਕੀਤਾ ਗਿਆ। 6 ਮਹੀਨੇ ਪਹਿਲਾਂ ਸਿੰਘ ਦਾ ਸਮਾਰਕ ਇੱਥੇ ਬਣਾਇਆ ਗਿਆ ਸੀ। ਸਿੰਘ ਅਫਗਾਨਿਸਤਾਨ ਮੁਹਿੰਮ ਦੇ ਪਹਿਲੇ ਅਤੇ ਇਕਲੌਤੇ ਸਿੱਖ ਹਨ, ਜਿਹਨਾਂ ਨੂੰ ਅਰਲਿੰਗਟਨ ਰਾਸ਼ਟਰੀ ਸਮਾਰਕ ‘ਚ ਜਗ੍ਹਾ ਦਿੱਤੀ ਗਈ ਹੈ।
ਸਮਾਰੋਹ ਤੋਂ ਬਾਅਦ ਉਨ੍ਹਾਂ ਦੀ ਭੈਣ ਮਨਪ੍ਰੀਤ ਸਿੰਘ ਨੇ ਦੱਸਿਆ, “ਅੱਜ ਜੋ ਸਮਾਗਮ ਹੋਇਆ ਉਹ ਉਸਦੇ ਭਰਾ ਸ਼ਹੀਦ ਕੋਰਪੋਰਲ ਗੁਰਪ੍ਰੀਤ ਸਿੰਘ ਲਈ ਸੀ। ਉਹ ਅਫ਼ਗਾਨਿਸਤਾਨ ਵਿੱਚ 10 ਸਾਲ ਪਹਿਲਾਂ ਫੌਜੀ ਕਾਰਵਾਈ ਦੌਰਾਨ ਸ਼ਹੀਦ ਹੋ ਗਿਆ ਸੀ। ਪਰਿਵਾਰ ਉਸ ਦਾ ਸਸਕਾਰ ਵੀ ਨਹੀਂ ਸੀ ਕਰ ਸਕਿਆ। ਅਸਲ ‘ਚ ਅਸੀਂ ਅਰਲਿੰਗਟਨ ਰਾਸ਼ਟਰੀ ਸਮਾਰਕ ਵਿਚ ਉਹਨਾਂ ਨੂੰ ਜਗ੍ਹਾ ਦਿਵਾਉਣਾ ਚਾਹੁੰਦੇ ਸੀ।’
ਹਥਿਆਰਬੰਦ ਸੈਨਾ ਵਿਚ ਸ਼ਾਮਲ ਹੋਣ ਤੋਂ ਬਾਅਦ, ਗੁਰਪ੍ਰੀਤ ਨੂੰ ਪਹਿਲੀ ਬਟਾਲੀਅਨ, 5ਵੀਂ ਮਰੀਨ, ਪਹਿਲੀ ਮਰੀਨ ਡਿਵੀਜ਼ਨ, ਕੈਂਪ ਪੈਂਡਲਟਨ, ਕੈਲੀਫੋਰਨੀਆ ਵਿਚ ਨਿਯੁਕਤ ਕੀਤਾ ਗਿਆ ਸੀ।ਉਸਨੇ 22 ਜੂਨ, 2011 ਨੂੰ ਅਫਗਾਨਿਸਤਾਨ ਦੇ ਹੇਲਮੰਡ ਪ੍ਰਾਂਤ ਵਿੱਚ ਫੌਜੀ ਕਾਰਵਾਈ ਦੌਰਾਨ ਸ਼ਹੀਦੀ ਦਿੱਤੀ।ਜਦੋਂ ਗੁਰਪ੍ਰੀਤ ਸ਼ਹੀਦ ਹੋਇਆ ਉਸ ਸਮੇਂ ਉਸਦੀ ਉਮਰ 21 ਸਾਲਾ ਸੀ।