ਨਿਊਜ਼ ਡੈਸਕ: ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਣ ਵਾਲੇ ਸ਼ਾਂਤੀ ਸਮਝੌਤੇ ਨੂੰ ਲੈ ਕੇ ਭਾਰਤ ਕਾਫ਼ੀ ਚਿੰਤਾ ਵਿੱਚ ਹੈ। ਸ਼ਾਂਤੀ ਸਮਝੌਤੇ ਦਾ ਮਾੜਾ ਅਸਰ ਭਾਰਤ ਤੇ ਪੈਣ ਵਾਲਾ। ਸਮਝੌਤੇ ਤੋਂ ਬਾਅਦ ਤਾਲਿਬਾਨੀ ਅੱਤਵਾਦੀਆਂ ਨੂੰ ਪਾਕਿਸਤਾਨ ਦੀ ਸਰਹੱਦ ਰਾਹੀਂ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਇਸ ਦਾ ਖ਼ਦਸ਼ਾ ਕਈ ਏਜੰਸੀਆਂ ਵੀ ਜ਼ਾਹਰ ਕਰ ਚੁੱਕੀਆਂ ਹਨ।
ਭਾਰਤ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇਕਰ ਸਮਝੌਤੇ ਤੋਂ ਬਾਅਦ ਤਾਲਿਬਾਨ ਦੀ ਸਰਕਾਰ ਉੱਥੇ ਬਣਦੀ ਹੈ ਤਾਂ ਇਸ ਦੇ ਨਾਲ ਭਾਰਤ ਦਾ ਕਾਫੀ ਨੁਕਸਾਨ ਹੋ ਸਕਦਾ ਹੈ।
ਤਾਲਿਬਾਨ ਦੀ ਪੂਰੀ ਕੋਸ਼ਿਸ਼ ਹੈ ਕਿ ਉਹ ਸਮਝੌਤੇ ਤੋਂ ਬਾਅਦ ਸੱਤਾ ਵਿਚ ਆਉਣ ਤੇ ਪਾਕਿਸਤਾਨ ਵੀ ਚਾਹੁੰਦਾ ਹੈ ਕਿ ਉੱਥੇ ਤਾਲਿਬਾਨ ਦੀ ਸਰਕਾਰ ਬਣੇ।
ਤਾਲਿਬਾਨ ਦੀ ਪਾਕਿਸਤਾਨ ਦੇ ਨਾਲ ਕਾਫੀ ਨਜ਼ਦੀਕੀਆਂ ਨੇ ਤੇ ਇਹ ਨਜ਼ਦੀਕੀਆਂ ਭਾਰਤ ਦਿੱਲੀ ਲਈ ਖਤਰਾ ਬਣ ਸਕਦੀਆਂ ਹਨ। ਭਾਰਤ ਤਾਲਿਬਾਨ ਦੇ ਨਾਲ ਹੋਣ ਵਾਲੀ ਸ਼ਾਂਤੀ ਗੱਲਬਾਤ ਦਾ ਕਦੇ ਵੀ ਹਿੱਸਾ ਨਹੀਂ ਬਣਿਆ। ਹੁਣ ਸ਼ਾਂਤੀ ਸਮਝੌਤਾ ਭਾਰਤ ਲਈ ਖਤਰਾ ਸਾਬਿਤ ਹੋ ਸਕਦਾ ਹੈ।