ਅਮਰੀਕਾ ਦੇ ਫੈਸਲੇ ਨੇ ਈਰਾਨ ਨੂੰ ਦਿੱਤਾ ਵੱਡਾ ਝਟਕਾ, ਭਾਰਤ ‘ਤੇ ਵੀ ਹੋ ਸਕਦਾ ਹੈ ਅਸਰ

Global Team
2 Min Read

ਵਾਸ਼ਿੰਗਟਨ: ਅਮਰੀਕਾ ਨੇ ਆਪਣੇ ਇੱਕ ਫੈਸਲੇ ਨਾਲ ਦੁਸ਼ਮਣ ਦੇਸ਼ ਈਰਾਨ ਨੂੰ ਸਭ ਤੋਂ ਵੱਡਾ ਝਟਕਾ ਦਿੱਤਾ ਹੈ। ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਮੰਗਲਵਾਰ ਨੂੰ 35 ਕੰਪਨੀਆਂ ਅਤੇ ਸਮੁੰਦਰੀ ਜਹਾਜ਼ਾਂ ‘ਤੇ ਪਾਬੰਦੀਆਂ ਲਗਾਈਆਂ ਹਨ ਜੋ ਈਰਾਨੀ ਤੇਲ ਨੂੰ ਦੂਜੇ ਦੇਸ਼ਾਂ ਤੱਕ ਪਹੁੰਚਾਉਂਦੇ ਹਨ। ਇਸ ਨਾਲ ਈਰਾਨ ‘ਚ ਦਹਿਸ਼ਤ ਦਾ ਮਾਹੌਲ ਹੈ। ਅਮਰੀਕਾ ਦੇ ਇਸ ਫੈਸਲੇ ਦਾ ਅਸਰ ਤਹਿਰਾਨ ਦੇ ਨਾਲ-ਨਾਲ ਭਾਰਤ ‘ਤੇ ਵੀ ਪੈ ਸਕਦਾ ਹੈ। ਕਿਉਂਕਿ ਅਮਰੀਕਾ ਨੇ ਜਿਨ੍ਹਾਂ 35 ਕੰਪਨੀਆਂ ‘ਤੇ ਪਾਬੰਦੀ ਲਗਾਈ ਹੈ, ਉਨ੍ਹਾਂ ‘ਚ ਦੋ ਭਾਰਤੀ ਕੰਪਨੀਆਂ ਵੀ ਸ਼ਾਮਲ ਹਨ। ਜੋ ‘ਫੀਨਿਕਸ’ ਦਾ ਪ੍ਰਬੰਧਨ ਅਤੇ ਸੰਚਾਲਨ ਕਰਦੀ ਹੈ, ਉਨ੍ਹਾਂ ਵਿੱਚ ‘ਵਿਜ਼ਨ ਸ਼ਿਪ ਮੈਨੇਜਮੈਂਟ ਐਲਐਲਪੀ’ ਅਤੇ ‘ਟਾਈਟਸ਼ਿਪ ਸ਼ਿਪਿੰਗ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੇ ਨਾਮ ਸ਼ਾਮਲ ਹਨ।

ਅਮਰੀਕਾ ਵੱਲੋਂ ਲਗਾਈ ਗਈ ਪਾਬੰਦੀ ਵਿੱਚ ਭਾਰਤ ਤੋਂ ਇਲਾਵਾ ਯੂਏਈ, ਚੀਨ, ਲਾਈਬੇਰੀਆ, ਹਾਂਗਕਾਂਗ ਸਣੇ ਹੋਰ ਦੇਸ਼ਾਂ ਦੀਆਂ ਕੰਪਨੀਆਂ ਅਤੇ ਜਹਾਜ਼ ਸ਼ਾਮਲ ਹਨ, ਜਿਨ੍ਹਾਂ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਇੱਕ ਬਿਆਨ ਵਿੱਚ, ਵਿੱਤ ਵਿਭਾਗ ਨੇ ਕਿਹਾ ਕਿ 1 ਅਕਤੂਬਰ ਨੂੰ ਇਜ਼ਰਾਇਲ ਵਿਰੁੱਧ ਈਰਾਨ ਦੇ ਹਮਲੇ ਤੋਂ ਬਾਅਦ ਕੀਤੀ ਗਈ ਕਾਰਵਾਈ, ਤਹਿਰਾਨ ਲਈ ਇੱਕ ਹੋਰ ਝਟਕਾ ਸੀ। ਈਰਾਨ ਨੇ 11 ਅਕਤੂਬਰ ਨੂੰ ਲਗਾਈਆਂ ਪਾਬੰਦੀਆਂ ਤੋਂ ਬਾਅਦ ਆਪਣੇ ਪਰਮਾਣੂ ਪ੍ਰੋਗਰਾਮਾਂ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਹੈ।

ਅੱਤਵਾਦ ਅਤੇ ਵਿੱਤੀ ਖੁਫੀਆ ਵਿਭਾਗ ਦੇ ਕਾਰਜਕਾਰੀ ਅੰਡਰ ਸੈਕਟਰੀ ਬ੍ਰੈਡਲੀ ਟੀ. ਸਮਿਥ ਨੇ ਕਿਹਾ, ‘ਇਰਾਨ ਆਪਣੇ ਪੈਟਰੋਲੀਅਮ ਵਪਾਰ ਤੋਂ ਹੋਣ ਵਾਲੇ ਮਾਲੀਏ ਨੂੰ ਆਪਣੇ ਪ੍ਰਮਾਣੂ ਪ੍ਰੋਗਰਾਮ, ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਦੇ ਪ੍ਰਸਾਰ ਅਤੇ ਅੱਤਵਾਦੀਆਂ ਉੱਤੇ ਖਰਚ ਕਰ ਰਿਹਾ ਹੈ।’ ਜਿਸ ਨਾਲ ਖਿੱਤੇ ਵਿੱਚ ਹੋਰ ਅਸਥਿਰਤਾ ਪੈਦਾ ਹੋਣ ਦਾ ਖਤਰਾ ਹੈ, ਉਨ੍ਹਾਂ ਕਿਹਾ ਕਿ ਅਮਰੀਕਾ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਸਰਪ੍ਰਸਤੀ ਦੇਣ ਵਾਲੇ ਜਹਾਜ਼ਾਂ ਨੂੰ ਰੋਕਣ ਲਈ ਆਪਣੇ ਸਾਰੇ ਸਾਧਨਾਂ ਅਤੇ ਅਧਿਕਾਰੀਆਂ ਦੀ ਵਰਤੋਂ ਕਰਨ ਲਈ ਵਚਨਬੱਧ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment