ਵਾਸ਼ਿੰਗਟਨ: ਅਮਰੀਕਾ ‘ਚ ਸਥਿਤ 6 ਇਤਿਹਾਸਕ ਬਲੈਕ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਧਮਕੀਆਂ ‘ਚ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ। ਇਸ ਨੂੰ ਲੈ ਕੇ ਵਿਦਿਆਰਥੀਆਂ ਨੂੰ ਕਾਲਜਾਂ ‘ਚ ਨਾਂ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਅਮਰੀਕਾ ਦੀ ਜਾਂਚ ਏਜੰਸੀ FBI ਨੇ ਮਾਮਲੇ ਨੂੰ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਜੌਰਜੀਆ ਵਿਚ ਸਥਿਤ ਅਲਬਾਨੀ ਸਟੇਟ ਯੂਨੀਵਰਸਿਟੀ ਨੇ ਸੋਸ਼ਲ ਮੀਡੀਆ ’ਤੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਚਿਤਾਵਨੀ ਦਿੱਤੀ ਕਿ ਯੂਨੀਵਰਸਿਟੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਦੱਖਣੀ ਯੂਨੀਵਰਸਿਟੀ ਅਤੇ ਲੁਈਸਿਆਨਾ ਦੇ ਬੈਟਨ ਰੂਜ਼ ‘ਚ ਏ ਐਂਡ ਐਮ ਕਾਲਜ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਆਪਣੇ ਹੋਸਟਲ ਵਿਚ ਰਹਿਣ ਲਈ ਕਿਹਾ ਹੈ ਜਦੋ ਤੱਕ ਹਾਲਾਤ ਠੀਕ ਨਹੀਂ ਹੋ ਜਾਂਦੇ।
ਇਸ ਤੋਂ ਇਲਾਵਾ ਫਾਇਰ ਮਾਰਸ਼ਲ ਨੇ ਇੱਕ ਬਿਆਨ ਕਿਹਾ ਕਿ ਬੰਬ ਦਾ ਪਤਾ ਲਗਾਉਣ ਦੇ ਲਈ ਕੁੱਤੇ ਅਤੇ ਬੰਬ ਰੋਕੂ ਦਸਤੇ ਕੰਪਲੈਕਸ ‘ਚ ਬਰੀਕੀ ਨਾਲ ਜਾਂਚ ਕਰ ਰਹੇ ਹਨ।
ਡਬਲਿਊਟੀਓਪੀ ਦੀ ਰਿਪੋਰਟ ਅਨੁਸਾਰ ਹਾਰਵਰਡ ਯੂਨੀਵਰਸਿਟੀ ਵਿਚ ਵੀ ਸੋਮਵਾਰ ਨੂੰ ਬੰਬ ਮਿਲਣ ਦੀ ਧਮਕੀ ਦਿੱਤੀ ਗਈ ਸੀ ਪਰ, ਜਾਂਚ ਤੋਂ ਬਾਅਦ ਪੁਸ਼ਟੀ ਕਰ ਦਿੱਤੀ ਗਈ ਸੀ ਕਿ ਇੱਥੇ ਕੋਈ ਬੰਬ ਨਹੀਂ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਚਾਰ ਜਨਵਰੀ ਨੂੰ ਕਈ ਇਤਿਹਾਸਕ ਬਲੈਕ ਯੂਨੀਵਰਸਿਟੀਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।