ਵਾਸ਼ਿੰਗਟਨ: ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਨੇ ਲੱਖਾਂ ਪਰਵਾਸੀਆਂ ਨੂੰ ਪੱਕਾ ਕਰਨ ਦੀ ਤਿਆਰੀ ਖਿੱਚ ਲਈ ਹੈ। ਯੂਐੱਸ ਸਿਟੀਜ਼ਨਸ਼ਿੱਪ ਐਕਟ 2023 ਅਧੀਨ ਲਗਭਗ ਸਵਾ ਕਰੋੜ ਪਰਵਾਸੀਆਂ ਨੂੰ ਗਰੀਨ ਕਾਰਡ ਮਿਲ ਸਕਦਾ ਹੈ, ਜਿਨ੍ਹਾਂ ‘ਚੋਂ 45 ਲੱਖ ਉਹ ਲੋਕ ਹਨ ਜੋ ਜਿਨ੍ਹਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਪੁੱਜੇ 16 ਲੱਖ ਪਰਵਾਸੀ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰਵਾ ਚੁੱਕ ਨੇ, ਜਦਕਿ 6 ਲੱਖ 75 ਹਜ਼ਾਰ ਦੇ ਵਿਆਹ ਗਰੀਨ ਕਾਰਡ ਧਾਰਕਾਂ ਨਾਲ ਹੋਇਆ ਹੈ।
ਡੈਮੋਕ੍ਰੈਟਿਕ ਪਾਰਟੀ ਦੀ ਸੰਸਦ ਮੈਂਬਰ ਲਿੰਡਾ ਸਾਂਚੇਜ਼ ਅਤੇ ਹੋਰਨਾਂ ਡੈਮੋਕ੍ਰੈਟਸ ਵੱਲੋਂ ਪੇਸ਼ ਬਿੱਲ ਜਿੱਥੇ ਖੇਤੀ ਕਾਮਿਆਂ, ਉਨ੍ਹਾਂ ਦੇ ਜੀਵਨ ਸਾਥੀਆਂ ਅਤੇ ਬੱਚਿਆਂ ਨੂੰ ਗਰੀਨ ਕਾਰਡ ਦੇਣ ਦਾ ਰਾਹ ਪੱਧਰਾ ਕਰਦਾ ਹੈ, ਉਥੇ ਹੀ ਨਾਬਾਲਗ ਉਮਰ ‘ਚ ਅਮਰੀਕਾ ਦਾਖਲ ਹੋਣ ਵਾਲਿਆਂ ਅਤੇ ਆਰਜ਼ੀ ਇਮੀਗ੍ਰੇਸ਼ਨ ਸਟੇਟਸ ਵਾਲਿਆਂ ਨੂੰ ਵੀ ਗਰੀਨ ਕਾਰਡ ਦਾ ਹੱਕਦਾਰ ਬਣਾਉਂਦਾ ਹੈ।
ਲਿੰਡਾ ਸਾਂਚੇਜ਼ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਰਵਾਸੀ ਮਾਪਿਆਂ ਦੀ ਸੰਤਾਨ ਹੋਣ ਦੇ ਨਾਤੇ ਯੂ.ਐਸ. ਸਿਟੀਜ਼ਨਸ਼ਿਪ ਬਿੱਲ ਪੇਸ਼ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ। ਇਸ ਨਾਲ ਸਾਡੀੳ ਸਰਹੱਦਾਂ ਸੁਰੱਖਿਅਤ ਸਕਣਗੀਆਂ ਅਤੇ ਅਮਰੀਕਾ ‘ਚ ਰਹਿ ਰਹੇ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਲੱਖਾਂ ਪਰਵਾਸੀਆਂ ਨੂੰ ਨਾਗਰਿਕਤਾ ਮਿਲ ਸਕੇਗੀ।
11 million immigrants already live here and contribute to our country every day.
It’s time we deliver a path to citizenship for them and all who have called this country home—some for decades.
The #USCitizenshipAct will do just that. pic.twitter.com/he9ZjADmsv
— Rep. Linda Sánchez (@RepLindaSanchez) May 11, 2023
ਅਮਰੀਕਾ ਵਿਚ ਮੌਜੂਦ 40 ਲੱਖ ਤੋਂ ਵੱਧ ਪਰਵਾਸੀਆਂ ਦੀਆਂ ਫੈਮਿਲੀ ਸਪੈਂਸਰ ਪਟੀਸ਼ਨਾਂ ਪ੍ਰਵਾਨ ਹੋ ਚੁੱਕੀਆਂ ਹਨ ਅਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਵਾਸਤੇ ਵੀਜ਼ਾ ਦੀ ਉਡੀਕ ਕਰ ਰਹੇ ਹਨ। ਨਵੇਂ ਬਿੱਲ ਰਾਹੀਂ ਇਨ੍ਹਾਂ ਪਰਵਾਸੀਆਂ ਦੀ ਮੁਸ਼ਕਲ ਹੱਲ ਹੋ ਜਾਵੇਗੀ ਅਤੇ ਉਮਰ ਹੱਦ ਟੱਪਣ ਕਾਰਨ ਗਰੀਨ ਕਾਰਡ ਤੋਂ ਵਾਂਝੇ ਹੋਏ ਬੱਚਿਆਂ ਨੂੰ ਵੀ ਅਰਜ਼ੀਆਂ ਦੀ ਪ੍ਰੋਸੈਸਿੰਗ ‘ਚ ਹੋਣ ਵਾਲੀ ਦੇਰੀ ਦਾ ਖਮਿਆਜ਼ਾ ਨਹੀਂ ਭੁਗਤਣਾ ਪਵੇਗਾ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.