ਵਾਸ਼ਿੰਗਟਨ : ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਮੁਕੰਮਲ ਹੁੰਦੇ ਸਾਰ ਹੀ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤਕ ਦੇ ਰੁਝਾਨਾਂ ਨੇ ਡੌਨਲਡ ਟਰੰਪ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਕਿਉਂਕਿ ਉਹਨਾਂ ਦੇ ਵਿਰੋਧੀ ਜੋ ਬਾਇਡਨ 131 ਇਲੈਕਟ੍ਰੋਲ ਨਾਲ ਲੀਡ ਕਰ ਰਹੇ ਹਨ ਅਤੇ ਟਰੰਪ 108 ਇਲੈਕਟ੍ਰੋਲ ‘ਤੇ ਹਨ। ਹਲਾਂਕਿ ਫਲੋਰਿਡਾ ਅਤੇ ਟੈਕਸਾਸ ਵਿੱਚ ਟਰੰਪ ਅੱਗੇ ਵੱਧ ਰਹੇ ਹਨ। ਅਮਰੀਕਾ ਵਿੱਚ ਮੰਨਿਆ ਜਾਂਦਾ ਹੈ ਕਿ ਜਿਹੜਾਂ ਇਹਨਾਂ ਸੂਬਿਆਂ ‘ਚੋਂ ਜੋਣ ਜਿੱਤ ਜਾਂਦਾ ਹੈ ਉਹ 100 ਫੀਸਦ ਰਾਸ਼ਟਰਪਤੀ ਦੇ ਅਹੁਦੇ ‘ਤੇ ਪਹੁੰਚ ਜਾਂਦਾ ਹੈ। ਅਮਰੀਕਾ ਦਾ 100 ਸਾਲ ਦਾ ਇਤਿਹਾਸ ਇਹ ਦਾਅਵਾ ਕਰ ਰਿਹਾ ਹੈ।
ਰਾਸ਼ਟਰਪਤੀ ਚੋਣਾਂ ਜਿੱਤਣ ਲਈ 270 ਇਲੈਕਟੋਰਲ ਵੋਟਾਂ ਦੀ ਜ਼ਰੂਰਤ ਹੈ। ਅਮਰੀਕਾ ਵਿੱਚ ਕੁੱਲ 538 ਇਲੈਕਟੋਰਲ ਹਨ। ਇਸ ਤੋਂ ਇਲਾਵਾ ਅਮਰੀਕਾ ਦੀ ਪਹਿਲੀ ਟ੍ਰਾਂਸਜੈਂਡਰ ਸਾਰਾ ਮੈਕਬ੍ਰਿਡ ਸਟੇਟ ਸੀਨੇਟਰ ਦੀ ਚੋਣ ਜਿੱਤ ਚੁੱਕੀ ਹੈ। ਸਾਰਾ ਅਮਰੀਕੀ ਇਤਿਹਾਸ ‘ਚ ਪਹਿਲੀ ਤਿਸਰਾ ਲਿੰਗ ਉਮੀਦਵਾਰ ਹੈ ਜੋ ਹੁਣ ਸਟੇਟ ਸੀਨੇਟ ਲਈ ਚੁਣ ਲਈ ਗਈ ਹੈ। ਸੀਨੇਟ ਦੀ ਗੱਲ ਕਰੀਏ ਤਾਂ ਹੁਣ ਤਕ 43 ਸੀਟਾਂ ‘ਤੇ ਡੈਮੋਕਰੇਟ ਅਤੇ 38 ਸੀਟਾਂ ‘ਤੇ ਰਿਪਬਲਿਕਨ ਪਾਰਟੀ ਅੱਗੇ ਚੱਲ ਰਹੀਆਂ ਹਨ। ਪ੍ਰਤੀਨਿਧੀ ਸਭਾ ‘ਚ ਡੈਮੋਕਰੇਟ 53 ਅਤੇ ਰਿਪਬਲਿਕਨ 79 ਸੀਟਾਂ ‘ਤੇ ਅੱਗੇ ਹੈ।