ਟੈਰਿਫ ਵਾਰ ‘ਚ ਅਮਰੀਕਾ ਦੀ ਦੋਹਰੀ ਖੇਡ! ਚੀਨ ਦੇ ਸਾਹਮਣੇ ਕਿਉਂ ਝੁਕਿਆ ਟਰੰਪ? ਮੁੜ ਦਿੱਤੀ ਰਾਹਤ

Global Team
2 Min Read

ਵਾਸ਼ਿੰਗਟਨ: ਅਮਰੀਕਾ ਇੱਕ ਵਾਰ ਮੁੜ ਆਪਣੀ ‘ਦੋਹਰੀ ਨੀਤੀ’ ਕਾਰਨ ਸੁਰਖੀਆਂ ’ਚ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ’ਤੇ ਲੱਗਣ ਵਾਲੇ ਰਿਕਾਰਡ ਟੈਰਿਫ ਨੂੰ ਆਖਰੀ ਪਲ ’ਚ 90 ਦਿਨਾਂ ਲਈ ਮੁਲਤਵੀ ਕਰ ਦਿੱਤਾ, ਜਦਕਿ ਭਾਰਤ ’ਤੇ 50% ਤੱਕ ਦੀ ਸੱਟ ਮਾਰ ਦਿੱਤੀ। ਇਹ ਉਹੀ ਟਰੰਪ ਹਨ, ਜੋ ਚੀਨ ਨੂੰ ਅਮਰੀਕਾ ਦੀ ਸਭ ਤੋਂ ਵੱਡੀ ਦੁਸ਼ਮਣ ਅਰਥਵਿਵਸਥਾ ਦੱਸਦੇ ਹਨ।

ਚੀਨ ’ਤੇ ਟੈਰਿਫ ਮੁਲਤਵੀ ਕਰਨ ਦਾ ਕਾਰਨ

ਵਾਸ਼ਿੰਗਟਨ ਮੁਤਾਬਕ, ਜੁਲਾਈ ’ਚ ਸਟਾਕਹੋਮ ’ਚ ਹੋਈ ਇੱਕ ਗੁਪਤ ਵਪਾਰਕ ਗੱਲਬਾਤ ਇਸ ਦਾ ਕਾਰਨ ਹੈ। ਪਰ ਅਸਲੀਅਤ ਇਹ ਹੈ ਕਿ ਅਮਰੀਕਾ ਦੀ ਸਪਲਾਈ ਚੇਨ, ਟੈਕਨਾਲੋਜੀ ਅਤੇ ਖਪਤਕਾਰ ਬਾਜ਼ਾਰ ਚੀਨ ’ਤੇ ਇੰਨੇ ਨਿਰਭਰ ਹਨ ਕਿ ਉਹ ਬੀਜਿੰਗ ਵਿਰੁੱਧ ਲੰਬੇ ਸਮੇਂ ਤੱਕ ਹਮਲਾਵਰ ਨੀਤੀ ਅਪਣਾ ਹੀ ਨਹੀਂ ਸਕਦਾ।

ਉੱਥੇ ਹੀ ਭਾਰਤ ’ਤੇ 27 ਅਗਸਤ ਤੋਂ 25% ਵਾਧੂ ਟੈਕਸ ਜੋੜ ਕੇ ਕੁੱਲ 50% ਟੈਰਿਫ ਲਾਉਣ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਸੀ। ਇਹ ਕਦਮ ਰੂਸੀ ਤੇਲ ਦੀ ਖਰੀਦ ਨੂੰ ਨਿਸ਼ਾਨਾ ਬਣਾ ਕੇ ਚੁੱਕਿਆ ਗਿਆ, ਜਦਕਿ ਅਮਰੀਕਾ ਜਾਣਦਾ ਹੈ ਕਿ ਭਾਰਤ ਦੀ ਊਰਜਾ ਸੁਰੱਖਿਆ ਲਈ ਇਹ ਖਰੀਦ ਜ਼ਰੂਰੀ ਹੈ।

ਬਾਜ਼ਾਰ ’ਚ ਚੀਨੀ ਵਸਤੂਆਂ ਦਾ ਦਬਦਬਾ

ਮਈ ’ਚ ਜਨੇਵਾ ’ਚ ਹੋਈ ਮੀਟਿੰਗ ਤੋਂ ਬਾਅਦ ਟੈਰਿਫ ਨੂੰ ਘਟਾ ਕੇ ਅਮਰੀਕਾ ਲਈ 30% ਅਤੇ ਚੀਨ ਲਈ 10% ਕਰ ਦਿੱਤਾ ਗਿਆ ਸੀ। ਅਮਰੀਕੀ ਰਿਟੇਲ ਸੈਕਟਰ ਚੀਨੀ ਵਸਤੂਆਂ ਨੂੰ ਹਟਾਉਣ ਦਾ ਜੋਖਮ ਨਹੀਂ ਚੁੱਕ ਸਕਦਾ, ਇਸੇ ਕਾਰਨ ਚੀਨ ਨੂੰ ਮੁੜ ਮੋਹਲਤ ਮਿਲੀ।

ਭਾਰਤ ਦੀ ਸਿੱਧੀ ਚੁਣੌਤੀ

ਭਾਰਤ ਰੂਸ ਤੋਂ ਸਸਤਾ ਤੇਲ ਖਰੀਦ ਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ ਰੱਖ ਰਿਹਾ ਹੈ। 2024 ’ਚ ਰੂਸ ਦਾ ਹਿੱਸਾ 37% ਤੱਕ ਪਹੁੰਚ ਗਿਆ, ਜਿਸ ਨਾਲ ਸਊਦੀ ਅਰਬ, ਇਰਾਕ ਅਤੇ ਨਾਈਜੀਰੀਆ ’ਤੇ ਨਿਰਭਰਤਾ ਘਟੀ। ਇਹ ਅਮਰੀਕਾ ਦੀ ਊਰਜਾ ਕੂਟਨੀਤੀ ਅਤੇ ਡਾਲਰ-ਅਧਾਰਿਤ ਵਪਾਰ ਨੂੰ ਚੁਣੌਤੀ ਦਿੰਦਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment