ਵਾਸ਼ਿੰਗਟਨ: ਕੋਰੋਨਾ ਮਹਾਮਾਰੀ ਨਾਲ ਅਮਰੀਕਾ ਵਿਚ ਮਰਨ ਵਾਲਿਆਂ ਦਾ ਅੰਕੜਾ 10 ਹਜ਼ਾਰ ਤੋਂ ਪਾਰ ਹੋ ਗਿਆ ਹੈ। ਜਦਕਿ 3,60,000 ਤੋਂ ਪਾਰ ਲੋਕ ਇਨਫੈਕਟਿਡ ਹਨ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਨਾਲ 1,150 ਮੌਤਾਂ ਹੋਈਆਂ ਹਨ।
ਜਾਣਕਾਰੀ ਮੁਤਾਬਕ ਇੱਥੇ ਹੁਣ ਤਕ 16 ਲੱਖ ਲੋਕਾਂ ਦੀ ਜਾਂਚ ਕੀਤੀ ਗਈ ਹੈ। ਅਮਰੀਕੀ ਰਾਸ਼ਟਪਤੀ ਨੇ ਐਤਵਾਰ ਨੂੰ ਖ਼ੁਦ ਇਸ ਸਬੰਧੀ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼-ਵਾਸੀਆਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ।
ਅਮਰੀਕਾ ‘ਚ ਕੋਰੋਨਾ ਵਾਇਰਸ ਨਾਲ ਹੁਣ ਤਕ 10,500 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੋਰੋਨਾ ਵਾਇਰਸ ਦੀ ਲਪੇਟ ਵਿਚ ਆਇਆ ਦੀ ਗਿਣਤੀ ਵਿਚ ਇਕ ਹਜ਼ਾਰ ਤੋਂ ਵੱਧ ਫ਼ੌਜੀ ਵੀ ਸ਼ਾਮਲ ਹਨ।
ਕੋਰੋਨਾ ਵਾਇਰਸ ਖ਼ਿਲਾਫ਼ ਅਮਰੀਕੀ ਯਤਨਾਂ ਨੂੰ ‘ਜੰਗੀ ਮੁਹਿੰਮ’ ਦੱਸਦੇ ਹੋਏ ਟਰੰਪ ਨੇ ਕਿਹਾ ਕਿ ਦੁਨੀਆ ਭਰ ਤੋਂ ਲੱਖਾਂ ਮਾਸਕ, ਦਸਤਾਨੇ, ਸੁਰੱਖਿਆ ਉਪਕਰਣ ਅਤੇ ਡਾਕਟਰੀ ਸਪਲਾਈ ਦੇਸ਼ ਵਿਚ ਲਿਆਈ ਜਾ ਰਹੀ ਹੈ। ਇਹ ਵਾਸਤਵ ਵਿਚ ‘ਜੰਗੀ ਮੁਹਿੰਮ’ ਹੈ ਜੋ ਅਸੀਂ ਸ਼ੁਰੂ ਕੀਤੀ ਹੈ। ਨਾਲ ਹੀ 50 ਰਾਜਾਂ ਅਤੇ ਖੇਤਰਾਂ ਵਿਚ ਵੱਡੀ ਐਮਰਜੈਂਸੀ ਦਾ ਐਲਾਨ ਕਰਨ ਦੀ ਤਿਆਰੀ ਹੈ ਜੋ ਬਹੁਤ ਅਸਾਧਾਰਨ ਹੈ।