ਅਮਰੀਕਾ ‘ਚ ਮੌਤਾਂ ਦਾ ਅੰਕੜਾ 80,000 ਪਾਰ, ਫਿਰ ਵੀ ਲਾਕ ਡਾਊਨ ਖੋਲ੍ਹਣ ਨੂੰ ਕਾਹਲਾ ਟਰੰਪ

TeamGlobalPunjab
2 Min Read

ਵਾਸ਼ਿੰਗਟਨ: ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਦੇ ਦੇਸ਼ਾਂ ਵਿੱਚ ਲੱਖਾਂ ਲੋਕ ਲਪੇਟ ਵਿਚ ਹਨ। ਮਰਨ ਵਾਲਿਆਂ ਦੀ ਗਿਣਤੀ 4,255,942 ਪਹੁੰਚ ਗਈ ਹੈ। ਸਿਰਫ ਅਮਰੀਕਾ ਵਿੱਚ 80,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਗਈ ਹੈ। ਹੁਣ ਵੀ 12 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦੀ ਗ੍ਰਿਫ਼ਤ ਵਿਚ ਹਨ ਪਰ ਬਾਵਜੂਦ ਇਸਦੇ ਰਾਸ਼ਟਰਪਤੀ ਡੋਨਲਡ ਟਰੰਪ ਲੋਕਾਂ ਨੂੰ ਬਚਾਉਣ ਦੇ ਬਜਾਏ ਲਾਕ ਡਾਊਨ ਜਲਦ ਤੋਂ ਜਲਦ ਖੋਲ੍ਹਣਾ ਚਾਹੁੰਦੇ ਹਨ।

ਕੋਰੋਨਾ ਸੰਕਰਮਣ ਦੇ ਵੱਧ ਦੇ ਮਾਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੇ ਬਿਜਾਏ ਅਮਰੀਕੀ ਰਾਸ਼ਟਰਪਤੀ ਅਰਥਚਾਰੇ ਨੂੰ ਬਚਾਉਣ ਵਿੱਚ ਲੱਗੇ ਹਨ। ਉਹ ਦੇਸ਼ ਵਿੱਚ ਜਲਦ ਤੋਂ ਜਲਦ ਲਾਕ ਡਾਊਨ ਖੋਲ੍ਹਣਾ ਚਾਹੁੰਦੇ ਹਨ।

ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਇਸ ਸਬੰਧੀ ਟਵੀਟ ਕੀਤਾ ਸੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਅਮਰੀਕਾ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆ ਰਹੀ ਹੈ। ਬਿਮਾਰ ਲੋਕਾਂ ਵਿੱਚ ਤੇਜੀ ਨਾਲ਼ ਸੁਧਾਰ ਵੇਖਿਆ ਜਾ ਰਿਹਾ ਹੈ। ਸਾਡੀ ਕੋਸ਼ਿਸ਼ਾਂ ਦੀ ਸਭ ਨੇ ਬਹੁਤ ਪ੍ਰਸ਼ੰਸਾ ਕੀਤੀ ਹੈ।

ਜਿੱਥੇ ਅਮਰੀਕੀ ਰਾਸ਼ਟਰਪਤੀ ਕੋਰੋਨਾ ਸੰਕਰਮਣ ਵਿੱਚ ਸੁਧਾਰ ਦਾ ਦਾਅਵਾ ਕਰ ਲਾਕ ਡਾਊਨ ਖੋਲ੍ਹਣਾ ਚਾਹੁੰਦੇ ਹਨ ਤਾਂ ਉਥੇ ਹੀ ਅਮਰੀਕੀ ਮਾਹਰ ਇਸਨੂੰ ਖਤਰਾ ਮੰਨ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਵਿੱਚ 80,000 ਤੋਂ ਵੱਧ ਲੋਕਾਂ ਦੀ ਮੌਤ ਵਾਇਰਸ ਕਾਰਨ ਹੋਈ ਹੈ, ਯਾਨੀ ਦੁਨੀਆ ਭਰ ਵਿੱਚ ਕੋਰੋਨਾ ਕਾਰਨ ਹੋਈ ਮੌਤ ਵਿੱਚ ਹਰ ਤੀਜਾ ਵਿਅਕਤੀ ਅਮਰੀਕੀ ਸੀ।

Share This Article
Leave a Comment