ਅਮਰੀਕਾ ਨੇ ਕੀਤੀ ਚੀਨ ਖਿਲਾਫ ਵੱਡੀ ਕਾਰਵਾਈ ! 28 ਚੀਨੀ ਸੰਸਥਾਵਾਂ ਦਾ ਨਾਮ ਕੀਤਾ ਬਲੈਕਲਿਸਟ ‘ਚ ਸ਼ਾਮਲ?

TeamGlobalPunjab
2 Min Read

ਵਾਸ਼ਿੰਗਟਨ : ਖ਼ਬਰ ਹੈ ਕਿ ਚੀਨ ਦੇ ਉਈਗਰ ਮੁਸਲਮਾਨਾਂ ‘ਤੇ ਅੱਤਿਆਚਾਰ ਲਈ ਕਥਿਤ ਰੂਪ ‘ਚ ਸ਼ਾਮਲ 28 ਸੰਸਥਾਵਾਂ ਨੂੰ ਅਮਰੀਕਾ ਨੇ ਬਲੈਕਲਿਸਟ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਬਲੈਕਲਿਸਟ ਕੀਤੀਆਂ ਗਈਆਂ ਸੰਸਥਾਵਾਂ ‘ਤੇ ਘੱਟ ਗਿਣਤੀ ਉਈਗਰ ਮੁਸਲਮਾਨਾਂ ਨਾਲ ਕਰੂਰਤਾ ਅਤੇ ਅਮਾਨਵੀ ਵਿਵਹਾਰ ਕਰਨ ਦੇ ਇਲਜ਼ਾਮ ਲੱਗੇ ਹਨ।

ਮੀਡੀਆ ਰਿਪੋਰਟਾਂ ਵਿੱਚ ਇੱਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਨ੍ਹਾਂ ਸੰਸਥਾਵਾਂ ਨੂੰ ਨਿਗਰਾਨੀ ਸੂਚੀ ਵਿੱਚ ਪਾਇਆ ਗਿਆ ਹੈ ਅਤੇ ਇਨ੍ਹਾਂ ‘ਤੇ ਸਰਕਾਰ ਦੀ ਮਨਜੂਰੀ ਤੋਂ ਬਿਨਾਂ ਕਿਸੇ ਵੀ ਅਮਰੀਕੀ ਕੰਪਨੀ ਤੋਂ ਖਰੀਦੋ ਫਰੋਖਤ ਕਰਨ ‘ਤੇ ਪਾਬੰਦੀ ਲਗਾਈ ਗਈ ਹੈ। ਰਿਪੋਰਟਾਂ ਮੁਤਾਬਿਕ ਤਾਜਾ ਸੂਚੀ ਵਿੱਚ ਸ਼ਾਮਲ ਸੰਸਥਾਵਾਂ ਵਿੱਚ ਚੀਨ ਦੀ ਸਰਕਾਰੀ ਏਜੰਸੀ ਸਮੇਤ ਤਕਨੀਕੀ ਕੰਪਨੀਆਂ ਸ਼ਾਮਲ ਹਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਅਮਰੀਕਾ ਵੱਲੋਂ ਚੀਨ ਵਿਰੁੱਧ ਅਜਿਹੀ ਕਾਰਵਾਈ ਪਹਿਲਾਂ ਵੀ ਕੀਤੀ ਜਾ ਚੁਕੀ ਹੈ। ਜਾਣਕਾਰੀ ਮੁਤਾਬਿਕ ਮਈ ਮਹੀਨੇ ‘ਚ ਟਰੰਪ ਪ੍ਰਸ਼ਾਸਨ ਨੇ ਸੰਚਾਰ ਉਪਕਰਨ ਬਣਾਉਣ ਵਾਲੀ ਕੰਪਨੀ ਹੁਆਵੇ ਨੂੰ ਨਿਗਰਾਨੀ ਸੂਚੀ ਵਿੱਚ ਪਾਇਆ ਸੀ।

ਵਣਜ ਵਿਭਾਗ ਦੇ ਹਵਾਲੇ ਨਾਲ ਕਿਹਾ ਇਹ ਵੀ ਜਾ ਰਿਹਾ ਹੈ ਕਿ ਜਿਨ੍ਹਾਂ ਕੰਪਨੀਆਂ ਨੂੰ ਅਮਰੀਕਾ ਵੱਲੋਂ ਨਿਗਰਾਨੀ ਸੂਚੀ ਵਿੱਚ ਪਾਇਆ ਗਿਆ ਹੈ ਉਨ੍ਹਾਂ ਖਿਲਾਫ ਚੀਨ ਦੇ ਸਿਨਜਿਆਂਗ ਸੂਬੇ ਅੰਦਰ ਮਾਨਵਅਧਿਕਾਰਾਂ ਨੂੰ ਹਾਨੀ ਪਹੁੰਚਾਉਣ ਦੀਆਂ ਸ਼ਿਕਾਇਤਾਂ ਦਰਜ਼ ਹਨ।

- Advertisement -

ਜਾਣਕਾਰੀ ਮੁਤਾਬਿਕ ਲੰਘੀ ਜੁਲਾਈ ਵਿੱਚ 20 ਤੋਂ ਜਿਆਦਾ ਦੇਸ਼ਾਂ ਵੱਲੋਂ ਸੰਯੁਕਤ ਰਾਸ਼ਟਰ ਮਾਨਵਅਧਿਕਾਰ ਪਰਿਸ਼ਦ ‘ਚ ਚੀਨ ਦੇ ਖਿਲਾਫ ਇੱਕ ਸੰਯੁਕਤ ਪੱਤਰ ਜਾਰੀ ਕਰਕੇ ਚੀਨ ਅੰਦਰ ਉਈਗਰ ਅਤੇ ਦੂਜੇ ਮੁਸਲਮਾਨਾਂ ਪ੍ਰਤੀ ਗਲਤ ਵਰਤਾਰੇ ਦਾ ਦੋਸ਼ ਲਾਉਂਦਿਆਂ ਨਿੰਦਾ ਕੀਤੀ ਗਈ ਸੀ।

ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਚੀਨ ਉਈਗਰ ਮੁਸਲਮਾਨਾਂ ਦੀ ਆਵਾਜ਼ ਨੂੰ ਦਬਾ ਰਿਹਾ ਹੈ ਅਤੇ ਬਿਨਾਂ ਕਾਰਨ ਕੈਦ ਕਰਕੇ ਉਨ੍ਹਾਂ ਨੂੰ ਤਸੀਹੇ ਦੇ ਰਿਹਾ ਹੈ। ਅਮਰੀਕੀ ਨਿਗਰਾਨੀ ਟੀਮ ਦੇ ਅਨੁਸਾਰ, ਸ਼ਿਨਜਿਆਂਗ ਵਿੱਚ ਚੀਨੀ ਅੱਤਿਆਚਾਰਾਂ ਦਾ ਸ਼ਿਕਾਰ ਹੋਏ ਉਈਗਰ ਮੁਸਲਮਾਨਾਂ ਦੀ ਗਿਣਤੀ 10 ਲੱਖ ਤੱਕ ਪਹੁੰਚ ਗਈ ਹੈ।

Share this Article
Leave a comment