ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਅੱਜ, 22 ਅਪ੍ਰੈਲ ਨੂੰ, ਬਹੁਤ ਉਡੀਕੀਆਂ ਜਾ ਰਹੀਆਂ ਸਿਵਲ ਸੇਵਾਵਾਂ ਪ੍ਰੀਖਿਆ (CSE) 2024 ਦੇ ਅੰਤਿਮ ਨਤੀਜੇ ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ ਸੀ, ਉਹ ਹੁਣ ਆਪਣਾ ਨਤੀਜਾ UPSC ਦੀ ਅਧਿਕਾਰਤ ਵੈੱਬਸਾਈਟ [upsc.gov.in] ‘ਤੇ ਦੇਖ ਸਕਦੇ ਹਨ।
ਇਸ ਵਾਰ CSE ਪ੍ਰੀਖਿਆ ‘ਚ ਪ੍ਰਯਾਗਰਾਜ ਦੀ ਸ਼ਕਤੀ ਦੂਬੇ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਹਰਸ਼ਿਤਾ ਗੋਇਲ ਦੂਜੇ ਸਥਾਨ ‘ਤੇ ਰਹੀ, ਜਦਕਿ ਅਰਚਿਤ ਪਰਾਗ ਤੀਜੇ ਅਤੇ ਸ਼ਾਹ ਮਾਰਗੀ ਚਿਰਾਗ ਚੌਥੇ ਸਥਾਨ ‘ਤੇ ਆਏ ਹਨ। ਆਕਾਸ਼ ਗਰਗ ਨੇ ਪੰਜਵਾਂ, ਕੋਮਲ ਪੂਨੀਆ ਨੇ ਛੇਵਾਂ ਅਤੇ ਆਯੂਸ਼ੀ ਬਾਂਸਲ ਨੇ ਸੱਤਵਾਂ ਸਥਾਨ ਪ੍ਰਾਪਤ ਕੀਤਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।