ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਦੇਹਾਂਤ, ਸ਼ਨਿਚਰਵਾਰ ਨੂੰ ਪਟਨਾ ‘ਚ ਹੋਵੇਗਾ ਅੰਤਿਮ ਸਸਕਾਰ

TeamGlobalPunjab
2 Min Read

ਨਵੀਂ ਦਿੱਲੀ: ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦਾ ਬੀਤੀ ਰਾਤ ਦਿੱਲੀ ਦੇ ਇਕ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ ਪਿਛਲੇ ਪੰਜ ਦਹਾਕਿਆਂ ਤੋਂ ਦੇਸ਼ ਦੀ ਸਿਆਸਤ ‘ਚ ਸਰਗਰਮ ਸਨ। ਪਿਛਲੇ ਕਈ ਦਿਨਾਂ ਤੋਂ ਰਾਮਵਿਲਾਸ ਪਾਸਵਾਨ ਦਾ ਇਲਾਜ ਚੱਲ ਰਿਹਾ ਸੀ ਸ਼ਨਿਚਰਵਾਰ ਨੂੰ ਉਨ੍ਹਾਂ ਦੇ ਦਿਲ ਦਾ ਆਪ੍ਰਰੇਸ਼ਨ ਵੀ ਕੀਤਾ ਗਿਆ ਸੀ।

ਕੇਂਦਰੀ ਮੰਤਰੀ ਦੀ ਮ੍ਰਿਤਕ ਦੇਹ ਨੂੰ ਅੱਜ ਸਵੇਰੇ 9:30 ਵਜੇ ਏਮਜ਼ ਤੋਂ ਉਨ੍ਹਾਂ ਦੇ ਸਰਕਾਰੀ ਨਿਵਾਸ ਤੇ ਲਿਆਇਆ ਗਿਆ। ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਸਵਾਨ ਨੂੰ ਸ਼ਰਧਾਂਜਲੀ ਦਿੱਤੀ ਉਨ੍ਹਾਂ ਦੇ ਨਾਲ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਵੀ ਸਨ। ਪਾਸਵਾਨ ਦੀ ਮ੍ਰਿਤਕ ਦੇਹ ਨੂੰ ਸ਼ਾਮ ਤਿੰਨ ਵਜੇ ਪਲੇਨ ਤੋਂ ਪਟਨਾ ਲਿਜਾਇਆ ਜਾਵੇਗਾ ਤੇ ਸ਼ਨੀਵਾਰ ਨੂੰ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਪਾਰਟੀ ਦੇ ਪ੍ਰਧਾਨ ਚਿਰਾਗ਼ ਪਾਸਵਾਨ ਤੇ ਉਨ੍ਹਾ ਦੇ ਬੇਟੇ ਨੇ ਟਵੀਟ ਕਰਦਿਆਂ ਲਿਖਿਆ, ‘ ਪਾਪਾ ਹੁਣ ਤੁਸੀ ਇਸ ਦੁਨੀਆਂ ‘ਚ ਨਹੀਂ ਹੋ ਪਰ ਮੈਨੂੰ ਪਤਾ ਹੈ ਤੁਸੀ ਜਿੱਥੇ ਵੀ ਹੋ ਮੇਰੇ ਨਾਲ ਹੋ। ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਜੋ ਸਾਡੇ ਸੰਘਰਸ਼ ਦੇ ਦਿਨਾਂ ‘ਚ ਸਾਡੇ ਨਾਲ ਰਹੇ। ਮਿਸ ਯੂ ਪਾਪਾ’।

Share This Article
Leave a Comment