ਡਿਸਟਿਲਰੀਆਂ ਦੀ ਹੋਈ ਅਚਨਚੇਤ ਚੈਕਿੰਗ, 95 ਐਕਸਾਈਜ਼ ਅਧਿਕਾਰੀਆਂ ਦੇ ਤਬਾਦਲੇ

TeamGlobalPunjab
1 Min Read

ਚੰਡੀਗੜ੍ਹ: ਗ਼ੈਰਕਾਨੂੰਨੀ ਸ਼ਰਾਬ ਦੇ ਮਾਮਲੇ ‘ਤੇ ਚਾਰੇ ਪਾਸਿਓਂ ਘਿਰੀ ਪੰਜਾਬ ਸਰਕਾਰ ‘ਤੇ ਦਬਾਅ ਪਿਆ ਹੋਇਆ ਹੈ। ਆਬਕਾਰੀ ਅਤੇ ਕਰ ਵਿਭਾਗ ਨੇ ਵੱਖ-ਵੱਖ ਡਿਸਟਿਲਰੀਆਂ ਵਿੱਚ ਵੱਡੇ ਪੱਧਰ ਉੱਤੇ ਛਾਪੇ ਮਾਰੇ। ਇਸਦੇ ਨਾਲ ਹੀ ਵਿਭਾਗ ਨੇ 22 ਐਕਸਾਈਜ਼ ਐਂਡ ਟੈਕਸੇਸ਼ਨ ਅਧਿਕਾਰੀਆਂ ਅਤੇ 73 ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰਾਂ ਦੇ ਤਬਾਦਲੇ ਕਰ ਦਿੱਤੇ ਹਨ।

ਪੰਜਾਬ ਸਰਕਾਰ ‘ਤੇ ਪਟਿਆਲਾ ਵਿੱਚ ਗ਼ੈਰਕਾਨੂੰਨੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜੇ ਜਾਣ , ਚੀਫ ਸੈਕਰੇਟਰੀ ਕਰਨ ਅਵਤਾਰ ਸਿੰਘ ਦੇ ਬੇਟੇ ਦੀ ਡਿਸਟਲਰੀ ਵਿੱਚ ਹਿੱਸੇਦਾਰੀ ਹੋਣ ਅਤੇ ਕਰਫਿਊ ਦੌਰਾਨ ਧੜੱਲੇ ਨਾਲ ਗ਼ੈਰਕਾਨੂੰਨੀ ਸ਼ਰਾਬ ਦੀ ਵਿਕਰੀ ਦੀ ਜਾਂਚ ਦਾ ਖਾਸਾ ਦਬਾਅ ਸੀ। ਇਸ ਜਾਂਚ ਵਿੱਚ ਸਾਬਕਾ ਕੈਬਿਨੇਟ ਮੰਤਰੀ ਅਤੇ ਕਪੂਰਥਲਾਂ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਡਿਸਟਲਰੀ ਵੀ ਸ਼ਾਮਲ ਹੈ।

ਵਿੱਤੀ ਕਮਿਸ਼ਨਰ ਆਬਕਾਰੀ ਅਤੇ ਕਰ ਵਿਭਾਗ ਦੇ ਨਵੇਂ ਪ੍ਰਿੰਸੀਪਲ ਸਕੱਤਰ ਏ.ਵੇਣੂ ਪ੍ਰਸਾਦ ਨੇ ਕਿਹਾ ਕਿ ਸੀ.ਐਮ ਪੰਜਾਬ ਵੱਲੋਂ ਉਨ੍ਹਾਂ ਨੂੰ ਸਖਤ ਹਦਾਇਤਾਂ ਨੇ ਕਿ ਕੋਈ ਵੀ ਕੁਤਾਹੀ ਵਰਤਣ ਵਾਲੇ ਨੂੰ ਬਖਸ਼ਿਆ ਨਾ ਜਾਏ। ਉਨ੍ਹਾਂ ਕਿਹਾ ਕਿ ਡਿਸਟਿਲਰੀਆਂ ਅੰਦਰ ਸਟਾਕ ਚੈਕਿੰਗ ਕੀਤੀ ਗਈ ਹੈ, ਜਿਸ ‘ਚ ਕੁਝ ਥਾਵਾਂ ‘ਤੇ ਰਿਕਾਰਡ ਸਹੀ ਨਹੀਂ ਮਿਲਿਆ। ਉਹ ਸੀਲ ਕਰ ਕੇ ਪੜਤਾਲ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਨਜਾਇਜ਼ ਸ਼ਰਾਬ ਵੇਚਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਏਗੀ।

Share this Article
Leave a comment