ਨਵੀਂ ਦਿੱਲੀ : ਅੰਡਰਵਰਲਡ ਡੌਨ ਰਾਜੇਂਦਰ ਨਿਖਲਜੇ ਉਰਫ ਛੋਟਾ ਰਾਜਨ ਦੀ ਮੌਤ ਦੀ ਖ਼ਬਰ ਨਾਲ ਹੋ ਰਹੀ ਹਲਚਲ ਤੋਂ ਬਾਅਦ ਏਮਜ਼ ਨਵੀਂ ਦਿੱਲੀ ਦੇ ਅਧਿਕਾਰੀਆਂ ਨੇ ਇਸ ਨੂੰ ਗ਼ਲਤ ਕਰਾਰ ਦਿੱਤਾ ਹੈ।
ਏਮਜ਼ ਅਧਿਕਾਰੀਆਂ ਨੇ ਛੋਟਾ ਰਾਜਨ ਦੀ ਮੌਤ ਹੋਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਪਹਿਲਾਂ ਮੀਡੀਆ ਵਿੱਚ ਇਹ ਖ਼ਬਰ ਫ਼ੈਲ ਗਈ ਸੀ ਕਿ ਛੋਟਾ ਰਾਜਨ ਕੋਰੋਨਾ ਕਾਰਨ ਮਰ ਚੁੱਕਾ ਹੈ । ਹੁਣ ਦੱਸਿਆ ਜਾ ਰਿਹਾ ਹੈ ਕਿ ਉਹ ਜਿਉਂਦਾ ਹੈ।
Underworld don Chhota Rajan is still alive. He is admitted at AIIMS for treatment of #COVID19: AIIMS official
(File photo) pic.twitter.com/gvAgKDuPqC
— ANI (@ANI) May 7, 2021
ਦੱਸ ਦਈਏ ਕਿ ਛੋਟਾ ਰਾਜਨ ਨੂੰ ਕੋਰੋਨਾਵਾਇਰਸ ਤੋਂ ਸੰਕਰਮਿਤ ਹੋਣ ਤੋਂ ਬਾਅਦ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼ ਦਿੱਲੀ) ਵਿਖੇ ਦਾਖਲ ਕਰਵਾਇਆ ਗਿਆ ਸੀ।
ਕਿਸੇ ਸਮੇਂ ਦਾਊਦ ਇਬਰਾਹਿਮ ਦਾ ਖਾਸਮ-ਖਾਸ ਰਹੇ ਛੋਟਾ ਰਾਜਨ, (61 ਸਾਲ) ਨੂੰ 2015 ਵਿੱਚ ਇੰਡੋਨੇਸ਼ੀਆ ਦੇ ਬਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ । ਇੰਡੋਨੇਸ਼ੀਆ ਤੋਂ ਹਵਾਲਗੀ ਤੋਂ ਬਾਅਦ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੀ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਸੋਮਵਾਰ ਨੂੰ ਹੀ ਦਿੱਲੀ ਦੀ ਸੈਸ਼ਨ ਕੋਰਟ ਨੂੰ ਦੱਸਿਆ ਸੀ ਕਿ ਛੋਟਾ ਰਾਜਨ ਕੋਰੋਨਾ ਸੰਕਰਮਿਤ ਹੋ ਚੁੱਕਾ ਹੈ।
ਛੋਟਾ ਰਾਜਨ ਨੂੰ ਅਪ੍ਰੈਲ ਦੇ ਅਖੀਰਲੇ ਹਫ਼ਤੇ ਕੋਵਿਡ ਦੇ ਲਾਗ ਲੱਗਣ ਤੋਂ ਬਾਅਦ ਦਿੱਲੀ ਦੇ ਏਮਜ਼ ਵਿਚ ਦਾਖਲ ਕਰਵਾਇਆ ਗਿਆ ਸੀ। ਛੋਟਾ ਰਾਜਨ ਖ਼ਿਲਾਫ਼ 70 ਤੋਂ ਵੱਧ ਕੇਸ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚ ਅਗਵਾ, ਕਤਲ, ਤਸਕਰੀ ਵਰਗੇ ਕਈ ਕੇਸ ਸ਼ਾਮਲ ਸਨ ।