ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸੰਸਦ ਨੂੰ ਵੱਡਾ ਝਟਕਾ ਲੱਗਾ ਹੈ। ਅਮਰੀਕੀ ਖੁਫੀਆ ਏਜੰਸੀ ਹੁਣ ਚੋਣਾਂ ਦੌਰਾਨ ਸੁਰੱਖਿਆ ਸਬੰਧੀ ਕੋਈ ਵੀ ਜਾਣਕਾਰੀ ਸੰਸਦ ਨਾਲ ਸਾਂਝੀ ਨਹੀਂ ਕਰੇਗਾ। ਅਮਰੀਕਾ ਦੇ ਉੱਚ ਖੁਫੀਆ ਅਧਿਕਾਰੀਆਂ ਨੇ ਸੰਸਦ ਨੂੰ ਦੱਸਿਆ ਉਨ੍ਹਾਂ ਦਾ ਦਫ਼ਤਰ ਹੁਣ ਕੈਪੀਟੋਲ ਹਿੱਲ ਨੂੰ ਵਿਅਕਤੀਗਤ ਤੌਰ ‘ਤੇ ਚੋਣ ਸੁਰੱਖਿਆ ਸਬੰਧੀ ਜਾਣਕਾਰੀਆਂ ਨਹੀਂ ਦੇਵੇਗਾ।
ਖੁਫੀਆ ਅਧਿਕਾਰੀਆਂ ਦੇ ਇਸ ਕਦਮ ਦੇ ਨਾਲ ਆਉਣ ਵਾਲੀ ਰਾਸ਼ਟਰਪਤੀ ਚੋਣਾਂ ‘ਚ ਵਿਦੇਸ਼ੀ ਦਖਲ ਵਾਰੇ ਜਾਣਕਾਰੀ ਲੈਣ ਲਈ ਸੰਸਦ ਨੂੰ ਪ੍ਰੇਸ਼ਾਨੀਆਂ ‘ਚ ਖੜ੍ਹਾ ਕਰ ਦਿੱਤਾ ਹੈ। ਇੱਕ ਕਿਸਮ ਦੇ ਨਾਲ ਇਸ ਨੂੰ ਜਨਤਾ ਦੇ ਅਧਿਕਾਰ ਖੋਹਣ ਵਾਲਾ ਫ਼ੈਸਲਾ ਵੀ ਦੱਸਿਆ ਜਾ ਰਿਹਾ ਹੈ।
ਇਸ ‘ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਏਜੰਸੀ ਦੇ ਡਾਇਰੈਕਟਰ ਜੌਹਨ ਰੈਟਕਲਿਫ ਨੇ ਇਹ ਕਦਮ ਇਸ ਲਈ ਚੁੱਕਿਆ ਹੈ, ਕਿਉਂਕਿ ਪ੍ਰਸ਼ਾਸਨ ਚੋਣ ਸੁਰੱਖਿਆ ਸਬੰਧੀ ਜਾਣਕਾਰੀਆਂ ਸਾਂਝੀਆਂ ਕਰਨ ਦੀ ਖੁਫੀਆ ਸੂਚਨਾ ਤੋਂ ਤੰਗ ਆ ਗਿਆ ਸੀ।