ਸ੍ਰੀ ਆਨੰਦਪੁਰ ਸਾਹਿਬ: ਇੱਥੋਂ ਦੇ ਨਜ਼ਦੀਕੀ ਪਿੰਡ ਥੱਪਲ ਨੇੜੇ ਤੋਂ ਲੰਘਦੀ ਭਾਖੜਾ ਨਹਿਰ ‘ਚ ਨਹਾਉਣ ਗਏ ਤਿੰਨ ਨੌਜਵਾਨਾਂ ‘ਚੋ 2 ਨੌਜਵਾਨ ਨਹਿਰ ਵਿਚ ਡੁੱਬ ਗਏ।
ਜਾਂਚ ਅਧਿਕਾਰ ਐੱਸ ਆਈ ਜੀਤ ਰਾਮ ਨੇ ਦੱਸਿਆ ਕਿ ਪ੍ਰਵਾਸੀ ਮਜਦੂਰ ਧਰਮਪਾਲ ਪੁੱਤਰ ਗੰਗਾ ਰਾਮ ਹਾਲ ਵਾਸੀ ਕੈਨੇਡੀਅਨ ਗੁਰਦੁਆਰਾ ਝੁੰਗੀਆਂ ਨੇ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿਚ ਦੱਸਿਆ ਕਿ ਉਸਦਾ ਲੜਕਾ ਗੌਤਮ(23), ਭਰਾ ਦਾ ਲੜਕਾ ਅਜੇ ਕੁਮਾਰ (20) ਅਤੇ ਤੀਜੇ ਰਿਸ਼ਤੇਦਾਰ ਦਾ ਲੜਕਾ ਰਾਜੀਵ ਕੁਮਾਰ ਫੋਜੀ ਪੁੱਲ ਤੋਂ ਥੋੜੀ ਦੂਰ ਨਹਿਰ ਦੀ ਪੌੜੀਆਂ ਤੇ ਨਹਾਉਣ ਲਈ ਗਏ ਸੀ। ਉਨ੍ਹਾਂ ‘ਚੋ ਉਸਦਾ ਲੜਕਾ ਗੌਤਮ ਅਤੇ ਉਸਦਾ ਭਤੀਜਾ ਅਜੇ ਕੁਮਾਰ ਪਾਣੀ ਵਿਚ ਰੁੜ ਗਏ।
ਸ੍ਰੀ ਆਨੰਦਪੁਰ ਸਾਹਿਬ ਦੇ ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆਂ ਕਿ ਗੋਤਾਖੋਰਾਂ ਦੀ ਮਦਦ ਨਾਲ ਇੱਕ ਨੋਜਵਾਨ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ ਦੂਜੇ ਦੀ ਭਾਲ ਜਾਰੀ ਹੈ।