ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਸਫਲਤਾ ਹਾਸਲ ਕੀਤੀ ਹੈ। ਪੁਲ ਪ੍ਰਹਿਲਾਦਪੁਰ ਇਲਾਕੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿੱਚ ਮੁੱਠਭੇੜ ਹੋ ਗਈ। ਇਹ ਮੁੱਠਭੇੜ ਸੋਮਵਾਰ ਯਾਨੀ ਸਵੇਰੇ ਪੰਜ ਵਜੇ ਹੋਈ। ਸਪੈਸ਼ਲ ਸੈੱਲ ਦੀ ਟੀਮ ਨੇ ਇਸ ਵਿੱਚ ਦੋ ਗੈਂਗਸਟਰਾਂ ਨੂੰ ਮਾਰ ਗਿਰਾਇਆ ਹੈ। ਇਹ ਇਲਾਕਾ ਤੁਗਲਕਾਬਾਦ ਦੇ ਨੇੜੇ ਸਥਿਤ ਹੈ।
ਐਨਕਾਉਂਟਰ ਵਿੱਚ ਮਾਰੇ ਗਏ ਦੋਵੇਂ ਗੈਂਗਸਰਾਂ ਦੀ ਪਹਿਚਾਣ ਰਾਜਾ ਕੁਰੈਸ਼ੀ ਅਤੇ ਰਮੇਸ਼ ਬਹਾਦੁਰ ਵੱਜੋਂ ਹੋਈ ਹੈ। ਦਿੱਲੀ ਪੁਲਿਸ ਅਤੇ ਦੋਵੇਂ ਬਦਮਾਸ਼ਾਂ ਵਿੱਚ ਸੋਮਵਾਰ ਸਵੇਰੇ ਪੰਜ ਵਜੇ ਮੁੱਠਭੇੜ ਹੋਈ, ਜਿਸ ਵਿੱਚ ਦੋਵੇਂ ਜ਼ਖ਼ਮੀ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਦੋਵਾਂ ‘ਤੇ ਕੇਸ ਦਰਜ ਸਨ ਜਾਣਕਾਰੀ ਦੇ ਮੁਤਾਬਕ , ਰਾਜਾ ਕੁਰੈਸ਼ੀ ਨੇ ਲੋਨੀ ਵਿੱਚ ਆਪਣੇ ਇੱਕ ਦੋਸਤ ਦਾ ਵੀ ਕਤਲ ਕਰ ਦਿੱਤਾ ਸੀ।
ਦਰਅਸਲ, ਦੋਵੇਂ ਗੈਂਗਸਟਰਾਂ ਨੇ ਕੁੱਝ ਦਿਨ ਪਹਿਲਾਂ ਹੀ ਕਰਾਵਲ ਨਗਰ ਇਲਾਕੇ ਵਿੱਚ ਦਿੱਲੀ ਪੁਲਿਸ ਦੀ ਟੀਮ ‘ਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕੀਤਾ ਸੀ। ਜਿਸ ਤੋਂ ਬਾਅਦ ਸਪੇਸ਼ਲ ਸੈੱਲ ਦੀ ਟੀਮ ਵੱਲੋਂ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਜਦੋਂ ਪੁਲਿਸ ਨੂੰ ਪਤਾ ਚੱਲਿਆ ਕਿ ਬਦਮਾਸ਼ ਪ੍ਰਹਲਾਦਪੁਰ ਇਲਾਕੇ ਵਿੱਚ ਹਨ ਤਾਂ ਪੁਲਿਸ ਨੇ ਉਨ੍ਹਾਂ ਦੀ ਘੇਰਾਬੰਦੀ ਕੀਤੀ ਤੇ ਉਸੀ ਦੌਰਾਨ ਮੁੱਠਭੇੜ ‘ਚ ਦੋਵੇਂ ਗੈਂਗਸਟਰ ਮਾਰੇ ਗਏ।