ਚੰਡੀਗੜ੍ਹ: ਹਰਿਆਣਾ ਸਰਕਾਰ ਅਵੈਧ ਖਨਨ ਦੇ ਵਿਰੁੱਧ ਸਖਤ ਕਦਮ ਚੁੱਕ ਰਹੀ ਹੈ ਅਤੇ ਖਨਨ ਵਿਭਾਗ ਵੱਲੋਂ ਲਗਾਤਾਰ ਇਸ ‘ਤੇ ਨਜਰ ਬਣਾਏ ਹੋਏ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾਂ ਅਨੁਸਾਰ ਵਿਭਾਗ ਦੇ ਡਾਇਰੈਕਟਰ ਜਨਰਲ ਕੇ.ਐਮ. ਪਾਂਡੂਰੰਗ ਖੁਦ ਖਨਨ ਵਿਭਾਗ ਦੀ ਗਤੀਵਿਧੀਆਂ ‘ਤੇ ਮੋਨੀਟਰਿੰਗ ਕਰ ਰਹੇ ਹਨ।
ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸੀ ਲੜੀ ਵਿੱਚ ਪਿਛਲੀ ਦਿਨ ਖਨਨ ਵਿਭਾਗ ਦੇ ਅਧਿਕਾਰੀਆਂ ਦੀ ਮਾਈਨਿੰਗ ਟੀਮ ਵੱਲੋਂ ਕਰਨਾਲ ਵਿੱਚ ਵਾਹਨਾਂ ਦੀ ਚੈ-ਕੰਗ ਕੀਤੀ ਗਈ। ਚੈਕਿੰਗ ਦੌਰਾਨ ਦੋ ਟਰੱਕਾਂ ਨੂੰ ਸਮਰੱਥਾ ਤੋਂ ਵੱਧ ਲੋਡਿੰਗ ਪਾਏ ਜਾਣ ‘ਤੇ ਜੀਪੀਐਸ ਫੋਟੋ ਲੈ ਕੇ ਖਨਨ ਵਿਭਾਗ ਵੱਲੋਂ ਸੀਜ਼ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਅਵੈਧ ਖਨਨ ਦੀ ਰੋਕਥਾਮ ਨੂੰ ਲੈ ਕੇ ਜਿਲ੍ਹਾ ਪ੍ਰਸਾਸ਼ਨ ਪੂਰੀ ਤਰ੍ਹਾ ਨਾਲ ਸੁਚੇਤ ਹੈ ਅਤੇ ਅਜਿਹੇ ਲੋਕਾਂ ‘ਤੇ ਪੈਨੀ ਨਜਰ ਬਣਾਏ ਹੋਏ ਹਨ। ਜਿਲ੍ਹਾ ਵਿੱਚ ਅਵੈਧ ਖਨਨ ਕਿਸੇ ਵੀ ਸੂਰਤ ਵਿੱਚ ਸਹਿਨ ਨਹੀਂ ਕੀਤੀ ਜਾਵੇਗੀ ਅਤੇ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ।