ਪਟਿਆਲਾ: ਬੀਤੀ ਰਾਤ ਪ੍ਰਤਾਪ ਨਗਰ ਇਲਾਕੇ ‘ਚ ਢਾਬੇ ਦੇ ਬਾਹਰ ਨੈਸ਼ਨਲ ਲੈਵਲ ਦੇ ਖਿਡਾਰੀਆਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕਾਂ ਦੀ ਪਛਾਣ ਅਮਰੀਕ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਜੀਠੀਆ ਇਨਕਲੈਵ ਅਤੇ ਸਿਰਨਜੀਤ ਸਿੰਘ ਹੈਪੀ ਪੁੱਤਰ ਦਰਸ਼ਨ ਸਿੰਘ ਵਾਸੀ ਪ੍ਰਤਾਪ ਨਗਰ ਦੇ ਰੂਪ ‘ਚ ਹੋਈ ਹੈ, ਜੋ ਕਿ ਬਿਜਲੀ ਬੋਰਡ ਦੇ ਮੁਲਾਜ਼ਮ ਸਨ। ਇਸ ਘਟਨਾ ਦੀ ਸੂਚਨਾ ਮਿਲਦਿਆ ਹੀ ਮੌਕੇ ‘ਤੇ ਪੁੱਜੀ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਦੋਵੇਂ ਪਟਿਆਲੇ ਦੇ ਪ੍ਰਤਾਪ ਨਗਰ ਤੋਂ ਵਾਲੀਬਾਲ ਖੇਡ ਕੇ ਪਰਤ ਰਹੇ ਸਨ। ਜਦੋਂ ਦੋਵੇ ਰਾਤ ਢਾਬੇ ਤੇ ਰੋਟੀ ਖਾ ਰਹੇ ਸਨ ਤਾਂ ਉਨ੍ਹਾਂ ਦੀ ਮਨੋਜ ਅਤੇ ਉਸਦੇ ਬੇਟੇ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ।
ਜਿਸ ਤੋਂ ਬਾਅਦ ਮਨੋਜ ਅਤੇ ਉਸਦੇ ਬੇਟੇ ਨੇ ਆਪਣੇ ਘਰੋਂ ਬੰਦੂਕ ਲਿਆ ਕੇ ਦੋਵਾਂ ਦੇ ਗੋਲੀਆਂ ਮਾਰੀਆਂ। ਪਟਿਆਲਾ ਪੁਲਿਸ ਨੇ ਸੂਚਨਾ ਮਿਲਦਿਆਂ ਜ਼ਿਲ੍ਹੇ ‘ਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਨਾਕਾਬੰਦੀ ਕਰਵਾ ਦਿੱਤੀ ਹੈ।