ਬਰੈਂਪਟਨ: ਕੈਨੇਡਾ ‘ਚ ਮਹਿੰਗੀਆਂ ਕਾਰਾਂ ਖੋਹਣ ਦੀਆਂ ਘਟਨਾਵਾਂ ‘ਚ ਲਗਾਤਾਰ ਪੰਜਾਬੀਆਂ ਦੇ ਨਾਮ ਸਾਹਮਣੇ ਆ ਰਹੇ ਹਨ। ਓਨਟਾਰੀਓ ਦੀ ਪੀਲ ਰੀਜਨ ਪੁਲਿਸ ਵੱਲੋਂ ਬਰੈਂਪਟਨ ਦੇ ਮਨਜੋਤ ਸਿੰਘ ਅਤੇ ਸ਼ਿਵਮ ਮਿਗਲਾਨੀ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਜਿਨ੍ਹਾਂ ਨੇ ਦਿਨ-ਦਿਹਾੜੇ ਕਾਰ ਖੋਹਣ ਦੀ ਕੋਸ਼ਿਸ਼ ਕੀਤੀ।
ਪੁਲਿਸ ਨੇ ਦੱਸਿਆ ਕਿ 25 ਅਕਤੂਬਰ ਨੂੰ ਦੁਪਹਿਰ ਪੌਣੇ ਦੋ ਵਜੇ ਪੀੜਤ ਸ਼ਖਸ ਨੇ ਬਰੈਂਪਟਨ ਦੇ ਮਿਸੀਸਾਗਾ ਰੋਡ ਅਤੇ ਸਟੀਲਜ਼ ਐਵੇਨਿਊ ਇਲਾਕੇ ਦੇ ਇਕ ਗੈਸ ਸਟੇਸ਼ਨ ਤੇ ਆਪਣੀ ਗੱਡੀ ਪਾਰਕ ਕੀਤੀ ਹੀ ਸੀ ਕਿ ਦੋ ਜਣਿਆਂ ਨੇ ਉਸ ਵੱਲ ਚਾਕੂ ਤਾਣ ਦਿਤਾ ਅਤੇ ਗੱਡੀ ਦੀਆਂ ਚਾਬੀਆਂ ਮੰਗਣ ਲਗੇ। ਸਫ਼ਲ ਨਾ ਹੋ ਸਕਣ ‘ਤੇ ਦੋਵੇਂ ਪੈਦਲ ਹੀ ਫ਼ਰਾਰ ਹੋ ਗਏ। ਇਸ ਮਗਰੋਂ ਸੋਮਵਾਰ ਨੂੰ ਪੁਲਿਸ ਨੇ ਦੋਵੇਂ ਸ਼ੱਕੀਆਂ ਦੀ ਪਛਾਣ ਕਰਦਿਆਂ ਗ੍ਰਿਫ਼ਤਾਰ ਕਰ ਲਿਆ।
Robbery Charges Laid in Brampton – https://t.co/bSsHYTJW2a
— Peel Regional Police (@PeelPolice) October 26, 2020
ਬਰੈਂਪਟਨ ਦੇ 25 ਸਾਲਾ ਮਨਜੋਤ ਸਿੰਘ ਅਤੇ 20 ਸਾਲਾ ਸ਼ਿਵਮ ਮਿਗਲਾਨੀ ਵਿਰੁੱਧ ਲੁੱਟ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਤਾਂ ਪੁਲਿਸ ਨਾਲ ਸੰਪਰਕ ਕਰੇ।