ਨਵੀਂ ਦਿੱਲੀ : ਸੋਸ਼ਲ ਮੀਡੀਆ ਦੇ ਦਿੱਗਜ ਟਵਿੱਟਰ ਨੇ ਸ਼ਨੀਵਾਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੇ ਟਵਿੱਟਰ ਅਕਾਉਂਟ ਤੋਂ ਨੀਲਾ ਵੈਰੀਫਾਈਡ ਬੈਜ ਹਟਾ ਦਿੱਤਾ।ਜਦੋਂ ਕਿ ਉਸ ਦੇ ਅਚਾਨਕ ਕੀਤੇ ਇਸ ਕਦਮ ਬਾਰੇ ਟਵਿੱਟਰ ਦੁਆਰਾ ਕੋਈ ਸਪਸ਼ਟੀਕਰਨ ਜਾਰੀ ਨਹੀਂ ਕੀਤਾ ਗਿਆ ਹੈ, ਉਪ ਰਾਸ਼ਟਰਪਤੀ ਦੇ ਦਫਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਕਾਰਵਾਈ ਵੈਂਕਈਆ ਨਾਇਡੂ ਦੇ ਨਿੱਜੀ ਟਵਿੱਟਰ ਹੈਂਡਲ ‘ਤੇ ਹੋਈ ਹੈ।
ਹੁਣ ਉਪ-ਰਾਸ਼ਟਰਪਤੀ ਦਾ ਅਕਾਊਂਟ ‘unverified’ ਕਰ ਦਿੱਤਾ ਗਿਆ ਹੈ। ਇਸ ਦੇ ਪਿੱਛੇ ਦਾ ਕਾਰਨ ਹਾਲੇ ਪਤਾ ਨਹੀਂ ਹੈ।ਪਿਛਲੇ ਮਹੀਨੇ ਅਜਿਹੀ ਖ਼ਬਰ ਆਈ ਸੀ ਕਿ ਟਵਿੱਟਰ ਯੂਜ਼ਰਜ਼ ਦੇ ਅਕਾਊਂਟ ਨੂੰ ਕੈਟਾਗਰੀ ‘ਚ ਵੰਡਿਆ ਜਾਵੇਗਾ। ਇਸ ਤਹਿਤ ਅਲੱਗ-ਅਲੱਗ ਪ੍ਰੋਫੈਸ਼ਨ ਤੋਂ ਆਉਣ ਵਾਲੇ ਲੋਕਾਂ ਦਾ ਵੱਖਰੇ ਗਰੁੱਪਾਂ ਤਹਿਤ ਵਰਗੀਕਰਨ ਕੀਤਾ ਜਾਵੇਗਾ। ਲੀਡਰਾਂ ਨੂੰ ਇਕ ਵੱਖਰਾ ਲੈਵਲ ਦਿੱਤਾ ਜਾਵੇਗਾ ਜਦਕਿ ਪੱਤਰਕਾਰਾਂ ਤੇ ਕੰਟੈਂਟ ਰਾਈਟਰ ਨੂੰ ਵੱਖਰਾ ਲੈਵਲ।
ਪਿਛਲੇ ਮਹੀਨੇ ਅਜਿਹੀ ਖ਼ਬਰ ਆਈ ਸੀ ਕਿ ਟਵਿੱਟਰ ਯੂਜ਼ਰਜ਼ ਦੇ ਅਕਾਊਂਟ ਨੂੰ ਕੈਟਾਗਰੀ ‘ਚ ਵੰਡਿਆ ਜਾਵੇਗਾ। ਇਸ ਤਹਿਤ ਅਲੱਗ-ਅਲੱਗ ਪ੍ਰੋਫੈਸ਼ਨ ਤੋਂ ਆਉਣ ਵਾਲੇ ਲੋਕਾਂ ਦਾ ਵੱਖਰੇ ਗਰੁੱਪਾਂ ਤਹਿਤ ਵਰਗੀਕਰਨ ਕੀਤਾ ਜਾਵੇਗਾ। ਲੀਡਰਾਂ ਨੂੰ ਇਕ ਵੱਖਰਾ ਲੈਵਲ ਦਿੱਤਾ ਜਾਵੇਗਾ ਜਦਕਿ ਪੱਤਰਕਾਰਾਂ ਤੇ ਕੰਟੈਂਟ ਰਾਈਟਰ ਨੂੰ ਵੱਖਰਾ ਲੈਵਲ।
ਭਾਜਪਾ ਨੇਤਾ ਸੁਰੇਸ਼ ਨਖੂਆ ਨੇ ਪੁੱਛਿਆ ਹੈ, ‘ਟਵਿੱਟਰ ਨੇ ਉਪ ਰਾਸ਼ਟਰਪਤੀ ਦੇ ਖਾਤੇ ਤੋਂ ਬੱਲੂ ਟਿੱਕ ਕਿਉਂ ਹਟਾਇਆ ਗਿਆ? ਇਹ ਭਾਰਤ ਦੇ ਸੰਵਿਧਾਨ ‘ਤੇ ਹਮਲਾ ਹੈ। ਹਾਲਾਂਕਿ, ਕੁਝ ਲੋਕ ਇਹ ਵੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਦਾ ਖਾਤਾ ਐਕਟਿਵ ਨਹੀਂ ਸੀ, ਜਿਸ ਕਾਰਨ ਇਸਦੀ ਤਸਦੀਕ ਨਹੀਂ ਕੀਤੀ ਗਈ।
Why did @Twitter @TwitterIndia remove Blue tick from the handle of Vice President of India Shri @MVenkaiahNaidu ji ?
This is assault of Constitution of India. pic.twitter.com/CBQviuBa3x
— Suresh Nakhua (सुरेश नाखुआ) 🇮🇳 (@SureshNakhua) June 4, 2021
ਟਵਿੱਟਰ ਸੇਵਾ ਦੀਆਂ ਸ਼ਰਤਾਂ ਦੇ ਅਨੁਸਾਰ, ਜੇ ਕੋਈ ਆਪਣੇ ਹੈਂਡਲ (@ ਹੈਂਡਲ) ਦਾ ਨਾਮ ਬਦਲਦਾ ਹੈ, ਜੇ ਕਿਸੇ ਦਾ ਖਾਤਾ ਲੰਮੇ ਸਮੇਂ ਲਈ ਅਕਿਰਿਆਸ਼ੀਲ ਜਾਂ ਅਧੂਰਾ ਹੋ ਜਾਂਦਾ ਹੈ, ਜਾਂ ਜੇ ਉਪਯੋਗਕਰਤਾ ਇਸ ਸਥਿਤੀ ਵਿਚ ਨਹੀਂ ਹੈ ਜਿਸ ਕਾਰਨ ਮੁੱਢਲੇ ਤੋਰ ਤੇ ਪ੍ਰਮਾਣਿਤ ਕੀਤਾ ਸੀ।ਟਵਿੱਟਰ ਪਾਲਿਸੀ ਮੁਤਾਬਕ ਬੱਲੂ ਟਿੱਕ ਆਪਣੇ ਆਪ ਹੀ ਅਨ–ਐਕਟਿਵ ਖਾਤਿਆਂ ਤੋਂ ਹਟ ਜਾਂਦਾ ਹੈ। ਇਸ ਲਈ ਬੱਲੂ ਟਿੱਕ ਨੂੰ ਉਪ ਰਾਸ਼ਟਰਪਤੀ ਦੇ ਖਾਤੇ ਚੋਂ ਹਟਾ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਟਵਿੱਟਰ ‘ਤੇ ਐਕਟਿਵ ਰਹਿਣ ਨਾਲ ਇਸਦਾ ਅਰਥ ਇਹ ਹੈ ਕਿ ਜੇ ਤੁਸੀਂ ਪਿਛਲੇ ਛੇ ਮਹੀਨਿਆਂ ਤੋਂ ਅਕਾਊਂਟ ਨੂੰ ਲਗਾਤਾਰ ਵਰਤ ਰਹੇ ਹੋ, ਤਾਂ ਇਸਦਾ ਮਤਲਬ ਇਹ ਪੂਰੀ ਤਰ੍ਹਾਂ ਐਕਟਿਵ ਹੋ। ਇੱਕ ਉਪਭੋਗਤਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ‘ਭਾਰਤ ਦੇ ਉਪ ਰਾਸ਼ਟਰਪਤੀ ਨੇ 23 ਜੁਲਾਈ 2020 ਤੋਂ ਬਾਅਦ ਕੁਝ ਵੀ ਟਵੀਟ ਨਹੀਂ ਕੀਤਾ, ਜਿਸਦਾ ਮਤਲਬ ਹੈ ਕਿ ਉਨ੍ਹਾਂ ਦਾ ਅਕਾਊਂਟ ਪਿਛਲੇ 10 ਮਹੀਨਿਆਂ ਤੋਂ ਐਕਟਿਵ ਨਹੀਂ ਹੈ।